FacebookTwitterg+Mail

ਦਿਲਪ੍ਰੀਤ ਢਿੱਲੋਂ ਤੇ ਗੋਲਡੀ ਦਾ ਨਵਾਂ ਗੀਤ 'ਸਾਡੇ ਮੁੰਡੇ ਦਾ ਵਿਆਹ' ਰਿਲੀਜ਼ (ਵੀਡੀਓ)

dilpreet dhillon
27 September, 2017 04:21:56 PM

ਜਲੰਧਰ(ਬਿਊਰੋ)— 'ਗੁੰਡੇ ਨੰਬਰ 1' ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਏ ਪੰਜਾਬੀ ਨਾਮੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਅੱਜ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਸਾਡੇ ਮੁੰਡੇ ਦਾ ਵਿਆਹ' ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਿਲਪ੍ਰੀਤ ਢਿਲੋਂ ਤੇ ਗੋਲਡੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਦੋਵਾਂ ਨੇ ਇਸ ਗੀਤ ਕਾਫੀ ਖੂਬਸੂਰਤ ਢੰਗ ਨੂੰ ਪੇਸ਼ ਕੀਤਾ ਹੈ। 'ਸਾਡੇ ਮੁੰਡੇ ਦਾ ਵਿਆਹ' ਗੀਤ ਦੇ ਬੋਲ ਜੱਗੀ ਸੰਘੇੜਾ ਨੇ ਲਿਖੇ ਹਨ ਤੇ ਮਿਊਜ਼ਿਕ ਡੇਸੀ ਕਰੂ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਦੇ 'ਸਾਡੇ ਮੁੰਡੇ ਦਾ ਵਿਆਹ' ਗੀਤ 'ਚ ਲਾੜੇ ਦਾ ਕਿਰਦਾਰ ਸਤਪਾਲ ਨੇ ਨਿਭਾਇਆ ਹੈ ਤੇ ਜੱਸੀ ਦਿਓ ਸਾਰੇ ਗੀਤ 'ਚ ਸ਼ਰਾਬੀ ਹੋ ਕੇ ਚੀਕਾਂ ਮਾਰਦਾ ਨਜ਼ਰ ਆ ਰਿਹਾ ਹੈ। ਦਿਲਪ੍ਰੀਤ ਢਿਲੋਂ ਤੇ ਗੋਲਡੀ ਨਾਲ ਹਿਮਾਂਸੀ ਖੁਰਾਣਾ ਤੇ ਓਸ਼ਿਨ ਬਰਾੜ ਨਖਰੇ ਕਰਦੀਆਂ ਤੇ ਨੱਚਦੀਆਂ ਨਜ਼ਰ ਆ ਰਹੀਆਂ ਹਨ। ਗੀਤ ਦੀ ਵੀਡੀਓ ਨੂੰ ਨਵਜੀਤ ਬੱਟਰ ਨੇ ਖੂਬਸੂਰਤ ਢੰਗ ਨਾਲ ਫਿਲਮਾਇਆ ਹੈ। 'ਸਾਡੇ ਮੁੰਡੇ ਦਾ ਵਿਆਹ' ਗੀਤ ਨੂੰ ਸੰਗੀਤ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 


Tags: Dilpreet Dhillon Sade Munde Da ViahGoldy SatpalNavjit ButtarJovan Dhillon Jassi Deol Himanshi ਦਿਲਪ੍ਰੀਤ ਢਿੱਲੋਂਸਾਡੇ ਮੁੰਡੇ ਦਾ ਵਿਆਹ