FacebookTwitterg+Mail

ਸਰਪੰਚ ਬਣਨ ਤੋਂ ਬਾਅਦ ਦੇਖੋ ਕਿਵੇਂ ਖੁਸ਼ੀਆਂ ਮਨਾ ਰਿਹਾ ਦਿਲਪ੍ਰਤੀ ਢਿੱਲੋਂ (ਵੀਡੀਓ)

dilpreet dhillon
01 December, 2018 03:38:16 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਸਰਪੰਚੀ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ 'ਚ ਉਨ੍ਹਾਂ ਦਾ ਸਾਥ ਬਾਣੀ ਸੰਧੂ ਨੇ ਦਿੱਤਾ ਹੈ। ਇਸ ਗੀਤ 'ਚ ਇਕ ਖੁਸ਼ਹਾਲ ਜੱਟ ਦੀ ਗੱਲ ਕੀਤੀ ਗਈ ਹੈ, ਜਿਸ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰ ਫਿਰ ਵੀ ਉਸ ਨੂੰ ਹਰ ਵੇਲੇ ਕੁਝ ਨਾ ਕੁਝ ਪਾਉਣ ਦੀ ਚਾਹਤ ਰਹਿੰਦੀ ਹੈ। ਇਹ ਜੱਟ ਹੁਣ ਸਰਪੰਚੀ ਦੀ ਇੱਛਾ ਰੱਖਦਾ ਹੈ ਕਿਉਂ ਕਿ ਇਸ ਜੱਟ ਕੋਲ ਨਾਂ ਤਾਂ ਪੈਸੇ ਦੀ ਕਮੀ ਹੈ ਅਤੇ ਨਾਂ ਹੀ ਕਿਸੇ ਹੋਰ ਰੋਜਗਾਰ ਦੀ। 


ਦੱਸ ਦੇਈਏ ਕਿ ਦਿਲਪ੍ਰੀਤ ਢਿੱਲੋਂ ਦੇ ਇਸ ਗੀਤ 'ਚ ਜੱਟ ਦਾ ਰੁਤਬਾ ਇੰਨਾ ਕੁ ਹੈ ਕਿ ਹਰ ਕੋਈ ਉਸ ਨੂੰ ਸਲਾਮ ਕਰਦਾ ਹੈ ਅਤੇ ਥਾਣੇਦਾਰ ਵੀ ਉਸ ਦੇ ਘਰ ਆਉਂਦਾ ਹੈ। ਆਖਿਰਕਾਰ ਉਸ ਦੀ ਸਰਪੰਚੀ ਦੀ ਇੱਛਾ ਵੀ ਪੂਰੀ ਹੋ ਜਾਂਦੀ ਹੈ ਅਤੇ ਉਸ ਦੀ ਜਿੱਤ ਨੂੰ ਦੇਖ ਕੇ ਵੈਰੀ ਸੜ੍ਹਦੇ ਹਨ। ਇਸ ਗੀਤ ਦੇ ਬੋਲ ਜੱਸੀ ਲੋਹਕਾ ਨੇ ਲਿਖੇ ਹਨ ਅਤੇ ਮਿਊਜ਼ਿਕ ਵੈਸਟਰਨ ਪੇਂਡੂ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ। ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਦਿਲਪ੍ਰੀਤ ਢਿੱਲੋਂ ਤੇ ਬਾਣੀ ਸੰਧੂ ਨੂੰ ਵਧਾਈ ਦਿੱਤੀ ਹੈ।


Tags: Sarpanchi Video Baani Sandhu Dilpreet Dhillon Jassi Lohka Western Pendu

Edited By

Sunita

Sunita is News Editor at Jagbani.