ਜਲੰਧਰ (ਬਿਊਰੋ) — ਬੀਤੇ ਕੁਝ ਦਿਨ ਪਹਿਲਾਂ ਵੱਡਾ ਗਰੇਵਾਲ ਨੇ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਵਿਵਾਦ 'ਤੇ ਆਪਣੀ ਰਾਏ ਦਿੱਤੀ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਵੱਡਾ ਗਰੇਵਾਲ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਹੋਇਆ ਅਤੇ ਅੰਬਰ ਤੇ ਦਿਲਪ੍ਰੀਤ ਦੇ ਰਿਸ਼ਤੇ 'ਤੇ ਬੋਲੇ। ਉਨ੍ਹਾਂ ਨੇ ਕਿਹਾ ''ਪੇਜ਼ਾਂ ਵਾਲਿਆਂ ਨੂੰ ਬੇਨਤੀ ਹੈ ਕਿ ਕਿ ਅਜਿਹੀਆਂ ਪੋਸਟਾਂ ਨਾ ਪਾਉਣ, ਜਿਸ ਨਾਲ ਅਗਲੇ ਬੰਦੇ ਦਾ ਰਿਸ਼ਤਾ ਖਰਾਬ ਹੋ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਬਰ ਦੀ ਮਾਂ ਨੂੰ ਦਿਲਪ੍ਰੀਤ ਦੇ ਪਰਿਵਾਰ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਸੀ। ਹਾਲਾਂਕਿ ਦਿਲਪ੍ਰੀਤ ਢਿੱਲੋਂ ਵੀ ਲਾਈਵ ਹੋਇਆ ਸੀ, ਉਸ ਨੇ ਕਿਸੇ ਬਾਰੇ ਕੁਝ ਮਾੜਾ ਨਹੀਂ ਬੋਲਿਆ। ਜੋ ਬੋਲਣਾ ਦਿਲਪ੍ਰੀਤ ਬਾਰੇ ਪਰ ਪਰਿਵਾਰ ਤੱਕ ਨਹੀਂ ਜਾਣਾ ਚਾਹੀਦਾ। ਜੇ ਕਸੂਰ ਹੈ ਤਾਂ ਉਹ ਦਿਲਪ੍ਰੀਤ ਦਾ ਹੈ, ਉਸ 'ਚ ਉਨ੍ਹਾਂ ਦੇ ਪਰਿਵਾਰ ਦੀ ਕੋਈ ਗਲਤੀ ਨਹੀਂ ਹੈ, ਇਸ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਮਾੜਾ ਨਾ ਬੋਲੋ।''
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੱਡਾ ਗਰੇਵਾਲ ਲਾਈਵ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਦਿਲਪ੍ਰੀਤ ਤੇ ਅੰਬਰ ਦੇ ਵਿਵਾਦ 'ਤੇ ਬੋਲਣ ਵਾਲਿਆਂ 'ਤੇ ਭੜਕਦਿਆਂ ਕਿਹਾ, 'ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਹੁੰਦਾ ਹੈ, ਇਸ ਕਰਕੇ ਅਸੀਂ ਕਿਸੇ ਨੂੰ ਕੁਝ ਮਾੜਾ ਨਹੀਂ ਬੋਲ ਸਕਦੇ। ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕਿਸੇ ਦੇ ਘਰੇਲੂ ਮਾਮਲੇ 'ਚ ਬੋਲੀਏ। ਮੈਂ ਨਾ ਤਾਂ ਅੰਬਰ ਭਾਬੀ ਨੂੰ ਮਾੜਾ ਕਹਿ ਸਕਦਾ ਹਾਂ ਅਤੇ ਨਾ ਹੀ ਦਿਲਪ੍ਰੀਤ ਵੀਰੇ ਨੂੰ। ਮੈਂ ਕਿਸੇ ਦੇ ਹੱਕ 'ਚ ਨਹੀਂ ਬੋਲ ਰਿਹਾ ਹਾਂ। ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ। ਕਸੂਰ ਦਿਲਪ੍ਰੀਤ ਢਿੱਲੋਂ ਦਾ ਵੀ ਹੋ ਸਕਦਾ ਹੈ ਅਤੇ ਅੰਬਰ ਧਾਲੀਵਾਲ ਦਾ ਵੀ। ਸਾਰੇ ਉਨ੍ਹਾਂ ਦਾ ਰਿਸ਼ਤਾ ਤੜਵਾਉਣਾ ਚਾਹੁੰਦੇ ਹਨ। ਕੀ ਅਸੀਂ ਇਹ ਕੋਸ਼ਿਸ਼ ਨਹੀਂ ਕਰ ਸਕਦੇ ਕਿ ਇਨ੍ਹਾਂ ਦੋਵਾਂ ਦਾ ਰਿਸ਼ਤਾ ਮੁੜ ਜੁੜ ਜਾਵੇ। ਇਸ ਲਈ ਤੁਸੀਂ ਸਾਰੇ ਪ੍ਰਮਾਤਮਾ ਅੱਗੇ ਦੁਆਵਾਂ ਕਰੋ ਕਿ ਇਨ੍ਹਾਂ 'ਚ ਸਭ ਕੁਝ ਠੀਕ ਹੋ ਜਾਵੇ।''
ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਸਫਾਈ ਦਿੰਦਿਆਂ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਸੀ, ਜਿਸ ਤੋਂ ਬਾਅਦ ਅੰਬਰ ਧਾਲੀਵਾਲ ਵੀ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿਲਪ੍ਰੀਤ ਢਿੱਲੋਂ ਦੇ ਉਲਟ ਗੱਲਾਂ ਰੱਖੀਆਂ ਅਤੇ ਕਈ ਵੱਡੇ ਖੁਲਾਸੇ ਵੀ ਕੀਤੇ ਸਨ। ਇਸ ਲਾਈਵ ਤੋਂ ਬਾਅਦ ਕੁਝ ਲੋਕਾਂ ਨੇ ਅੰਬਰ ਦਾ ਸਾਥ ਦਿੱਤਾ ਅਤੇ ਕੁਝ ਲੋਕਾਂ ਨੇ ਉਸ ਨੂੰ ਮਾੜਾ ਵੀ ਬੋਲਿਆ। ਹਾਲਾਂਕਿ ਹੁਣ ਅੰਬਰ ਧਾਲੀਵਾਲ ਨੇ ਆਪਣੇ ਲਾਈਵ ਦੌਰਾਨ ਦੀ ਵੀਡੀਓ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਕਰ ਦਿੱਤੀ ਹੈ ਪਰ ਉਸ ਨੇ ਇਹ ਵੀਡੀਓ ਕਿਉਂ ਡਿਲੀਟ ਕੀਤੀ ਇਸ ਬਾਰੇ ਉਸ ਨੇ ਇਸ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ 'ਕੱਲ੍ਹ ਮੈਂ ਆਪਣਾ ਸੱਚ ਬੋਲੀ ਅਤੇ ਲੋਕ ਮੇਰਾ ਮਜ਼ਾਕ ਬਣਾ ਰਹੇ ਨੇ, ਮੁਆਫੀ ਮੈਨੂੰ ਵੀਡੀਓ ਡਿਲੀਟ ਕਰਨੀ ਪਈ। ਮੈਂ ਇੱਕ ਚੰਗੇ ਪਰਿਵਾਰ ਦੀ ਕੁੜੀ ਹਾਂ ਤੇ ਮੇਰੇ ਪਰਿਵਾਰ ਨੂੰ ਇਹ ਸਭ ਪਸੰਦ ਨਹੀਂ ਕਿ ਕੋਈ ਮੇਰਾ ਮਜ਼ਾਕ ਉਡਾਏ। ਮੇਰੇ ਪਿਤਾ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਮੈਂ ਲੋਕਾਂ ਦੇ ਕੁਮੈਂਟਸ ਤੋਂ ਕਾਫੀ ਨਾਰਾਜ਼ ਹਾਂ, ਜਿਸ ਕਰਕੇ ਮੈਨੂੰ ਆਪਣੀ ਵੀਡੀਓ ਡਿਲੀਟ ਕਰਨੀ ਪਈ।''