ਜਲੰਧਰ (ਬਿਊਰੋ) — ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਅੰਬਰ ਧਾਲੀਵਾਲ ਨੇ ਲਾਈਵ ਹੋ ਕੇ ਆਪਣੇ ਵਿਵਾਦ 'ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਆਪਣਾ ਪੱਖ ਰੱਖਿਆ। ਅੰਬਰ ਧਾਲੀਵਾਲ ਨੇ ਆਪਣਾ ਪੱਖ ਰੱਖਦਿਆਂ ਕਿਹਾ ''ਮੈਂ 19 ਸਾਲ ਦੀ ਸੀ ਜਦੋਂ ਮੈਂ ਦਿਲਪ੍ਰੀਤ ਢਿੱਲੋਂ ਨੂੰ ਮਿਲੀ ਸੀ। ਇਹ ਮੇਰੇ ਪੂਰੇ ਪਰਿਵਾਰ ਨੂੰ ਮਿਲਿਆ। ਇਸ ਨੇ ਮੇਰੇ ਪਰਿਵਾਰ ਨੂੰ ਕਿਹਾ ਮੈਂ ਤੁਹਾਡੀ ਕੁੜੀ ਬਹੁਤ ਪਸੰਦ ਕਰਦਾ ਹਾਂ, ਮੈਂ ਉਸ ਨਾਲ ਵਿਆਹ ਕਰਵਾਉਣਾ ਹੈ। ਇਸ ਤੋਂ ਬਾਅਦ ਇਸ ਨੇ ਮੇਰੇ ਘਰਵਾਲਿਆਂ ਨੂੰ ਕਿਹਾ ਕਿ ਮੈਂ ਅੰਬਰ ਨੂੰ ਇੰਗਲੈਂਡ ਘੁਮਾਉਣ ਲੈ ਕੇ ਜਾਣਾ ਹੈ ਪਰ ਮੇਰੇ ਮਾਤਾ-ਪਿਤਾ ਨੇ ਕਿਹਾ ਪਹਿਲਾਂ ਤੁਸੀਂ ਰੋਕਾ (ਮੰਗਣੀ) ਕਰਵਾ ਲਓ ਫਿਰ ਜਿਥੇ ਮਰਜੀ ਘੁੰਮਣਾ। ਇਸ ਤੋਂ ਬਾਅਦ ਮੈਂ ਜਲੰਧਰ ਮਾਸੀ ਕੋਲ ਗਈ, ਉਥੇ ਮੈਂ ਵਿਆਹ ਦੀ ਖਰੀਦਦਾਰੀ ਕੀਤੀ। ਉਦੋਂ ਹੀ ਮੈਨੂੰ ਦਿਲਪ੍ਰੀਤ ਨੇ ਪਹਿਲੀ ਵਾਰ ਕੁੱਟਿਆ ਸੀ। ਹਾਲਾਂਕਿ ਇਸ ਤੋਂ ਬਾਅਦ ਦਿਲਪ੍ਰੀਤ ਮੇਰੇ ਤੋਂ ਮੁਆਫੀ ਮੰਗ ਲਈ ਸੀ ਅਤੇ ਮੈਨੂੰ ਕਿਹਾ ਮੈਂ ਪਹਿਲਾਂ ਵਰਗਾ ਨਹੀਂ ਰਿਹਾ, ਮੈਂ ਹੁਣ ਬਦਲ ਚੁੱਕਿਆ ਹਾਂ। ਮੇਰਾ ਲਈ ਸਭ ਕੁਝ ਤੂੰ ਹੀ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਇਸ ਤੋਂ ਬਾਅਦ ਅਸੀਂ ਫਿਰ ਪਹਿਲਾਂ ਵਾਂਗ ਹੀ ਰਹਿਣ ਲੱਗੇ ਪਰ ਵਿਆਹ ਤੋਂ ਬਾਅਦ ਇਹ ਚੀਜ਼ਾਂ ਵਧਦੀਆਂ ਹੀ ਗਈਆਂ, ਜਿਨ੍ਹਾਂ ਨੂੰ ਕੰਟਰੋਲ ਕਰਨਾ ਹੁਣ ਮੇਰੇ ਲਈ ਔਖਾ ਹੋ ਗਿਆ ਸੀ।''
ਭਾਬੀ ਨੇ ਦੱਸਿਆ ਸੀ ਰਿਲੇਸ਼ਨਸ਼ਿਪ ਤੇ ਵਿਆਹ ਦਾ ਸੱਚ
ਦਿਲਪ੍ਰੀਤ ਢਿੱਲੋਂ ਦੀ ਭਾਬੀ ਨੇ ਮੈਨੂੰ ਇਸ ਦੇ ਵਿਆਹ ਤੇ ਰਿਲੇਸ਼ਨਸ਼ਿਪ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਸਮਝ ਨਾ ਸਕੀ। ਇਸ ਤੋਂ ਬਾਅਦ ਮੈਂ ਭਾਬੀ ਨੂੰ ਸਿੱਧਾ ਕਿਹਾ, ਤੁਸੀਂ ਜੋ ਦੱਸਣਾ ਹੈ ਮੈਨੂੰ ਸਾਫ-ਸਾਫ ਦੱਸੋ, ਜਿਸ ਤੋਂ ਬਾਅਦ ਭਾਬੀ ਨੇ ਦੱਸਿਆ ਕਿ ਇਸ ਦਾ ਵਿਆਹ ਹੋਇਆ ਸੀ, ਇਸ ਦੀ ਇਕ ਪ੍ਰੇਮਿਕਾ ਵੀ ਸੀ, ਜਿਸ ਨਾਲ ਉਹ ਰਿਲੇਸ਼ਨਸ਼ਿਪ 'ਚ ਵੀ ਸੀ। ਇਸ 'ਤੇ ਮੈਂ ਭਾਬੀ ਨੂੰ ਕਿਹਾ ਦਿਲਪ੍ਰੀਤ ਨੇ ਮੈਨੂੰ ਦੱਸਿਆ ਸੀ ਕਿ ਮੇਰੀ ਸਿਰਫ ਮੰਗਣੀ ਹੋਈ ਹੈ, ਜੋ ਟੁੱਟ ਗਈ ਸੀ।
ਮਾਂ 'ਤੇ ਲੱਗੇ ਦੋਸ਼ਾਂ ਦੀ 'ਤੇ ਬੋਲੀ ਅੰਬਰ
ਅੱਜ ਦਿਲਪ੍ਰੀਤ ਢਿੱਲੋਂ ਮੇਰੇ ਪਰਿਵਾਰ ਨੂੰ ਮਾੜਾ ਬੋਲ ਰਹੇ ਹਨ, ਕਦੇ ਉਹੀ ਪਰਿਵਾਰ ਉਸ ਦੇ ਹੱਕ 'ਚ ਹੁੰਦੀ ਸੀ। ਮੇਰੇ ਪਰਿਵਾਰ ਨੇ ਹਮੇਸ਼ਾ ਹੀ ਦਿਲਪ੍ਰੀਤ ਦਾ ਸਾਥ ਦਿੱਤਾ। ਮੇਰੀ ਮਾਂ ਹਮੇਸ਼ਾ ਹੀ ਦਿਲਪ੍ਰੀਤ ਦੇ ਪੱਖ 'ਚ ਸਨ ਪਰ ਇਸ ਦੀਆਂ ਹਰਕਤਾਂ ਕਾਰਨ ਅੱਜ ਮੇਰਾ ਪੂਰਾ ਪਰਿਵਾਰ ਇਸ ਨੂੰ ਨਫਰਤ ਕਰਦਾ ਹੈ।
ਵਿਆਹ ਤੋਂ ਬਾਅਦ 2-3 ਮਹੀਨੇ ਬਾਅਦ ਪੀਣ ਲੱਗੇ ਸ਼ਰਾਬ
ਅੰਬਰ ਨੇ ਦੱਸਿਆ ਕਿ ਵਿਆਹ ਤੋਂ ਤਕਰੀਬਨ 2-3 ਮਹੀਨੇ ਸਾਡੇ ਬਹੁਤ ਵਧੀਆ ਨਿਕਲੇ ਸਨ। ਇਸ ਤੋਂ ਬਾਅਦ ਦਿਲਪ੍ਰੀਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਅਕਸਰ ਹੀ ਰਾਤ ਨੂੰ ਘਰ ਲੇਟ ਆਉਂਦੇ ਸਨ। ਇਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਦੋਸਤਾਂ ਨਾਲ ਬੀ ਬਿਤਾਉਂਦਾ ਸੀ। ਇਹ ਸ਼ਰਾਬ ਇੰਨ੍ਹੀਂ ਜ਼ਿਆਦਾ ਪੀਂਦੇ ਸਨ ਕਿ ਮੈਨੂੰ ਇਸ ਦੇ ਬੂਟ ਲਾਉਣੇ ਪੈਂਦੇ ਅਤੇ ਇਸ ਨੂੰ ਫੜ੍ਹ ਕੇ ਕਮਰੇ 'ਚ ਮੈਂ ਲੈ ਕੇ ਜਾਣਾ ਪੈਂਦਾ ਸੀ। ਮੈਂ ਪਿਆਰ 'ਚ ਅੰਨ੍ਹੀ ਹੋ ਗਈ ਸੀ, ਜੋ ਮੈਂ ਇਹ ਸਭ ਕੁਝ ਬਰਦਾਸ਼ਤ ਕਰਦੀ ਰਹੀ। ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਮੈਂ ਸੋਸ਼ਲ ਮੀਡੀਆ 'ਤੇ ਲੰਬੀਆਂ ਚੋੜ੍ਹੀਆਂ ਪੋਸਟਾਂ ਪਾ ਕੇ ਦਿਲਪ੍ਰੀਤ ਦਾ ਹੀ ਸਾਥ ਦਿੰਦੀ ਰਹੀ। ਜਦੋਂ ਸਾਡੇ 'ਚ ਲੜਾਈ ਹੁੰਦੀ ਜਾਂ ਇਹ ਕੁੱਟਮਾਰ ਕਰਦੇ ਸੀ ਤਾਂ ਇਹ ਮੈਨੂੰ ਮਨਾ ਵੀ ਲੈਂਦੇ ਸੀ।
ਕੁੱਟ ਮਾਰ ਦੇ ਦਿਖਾਏ ਸਬੂਤ
ਅੰਬਰ ਧਾਲੀਵਾਲ ਨੇ ਲਾਈਵ ਦੌਰਾਨ ਦਿਲਪ੍ਰੀਤ ਢਿੱਲੋਂ ਵਲੋਂ ਕੀਤੇ ਗਏ ਅੱਤਿਆਚਾਰਾਂ ਦੇ ਸਬੂਤ ਵੀ ਦਿਖਾਏ। ਉਸ ਨੇ ਰੋ ਰੋ ਕੇ ਕਿਹਾ ਹੁਣ ਮੈਂ ਕਦੇ ਵੀ ਤੇਰੇ ਕੋਲ ਵਾਪਸ ਨਹੀਂ ਆਉਣਾ।