FacebookTwitterg+Mail

ਭੰਗੜੇ ਵਾਲੇ ਗੀਤਾਂ ਨੂੰ ਛੱਡ ਕੁਝ ਵੱਖਰਾ ਕਰਨ ਜਾ ਰਿਹੈ ਦਿਲਪ੍ਰੀਤ ਢਿੱਲੋਂ

dilpreet dhillon and mickey singh team up for a romantic song
07 July, 2016 03:47:43 PM
ਜਲੰਧਰ— 'ਗੁੰਡੇ ਨੰਬਰ 1' ਗੀਤ ਨਾਲ ਰਾਤੋ-ਰਾਤ ਮਸ਼ਹੂਰ ਹੋਏ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਦਿਲਪ੍ਰੀਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਪੰਜਾਬ ਦੇ ਨੌਜਵਾਨਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਹੁਣ ਦਿਲਪ੍ਰੀਤ ਭੰਗੜੇ ਵਾਲੇ ਗੀਤਾਂ ਨੂੰ ਛੱਡ ਕੁਝ ਵੱਖਰਾ ਕਰਨ ਜਾ ਰਿਹਾ ਹੈ।
ਜੀ ਹਾਂ, ਦਿਲਪ੍ਰੀਤ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਆਪਣਾ ਪਹਿਲਾ ਰੋਮਾਂਟਿਕ ਟਰੈਕ ਜਲਦ ਰਿਲੀਜ਼ ਕਰਨ ਜਾ ਰਹੇ ਹਨ। ਤਸਵੀਰ 'ਚ ਗਾਇਕ ਮਿਕੀ ਸਿੰਘ ਵੀ ਨਾਲ ਹੈ, ਜਿਸ ਨੂੰ ਰੋਮਾਂਟਿਕ ਤੇ ਕੁਝ ਹੱਟ ਕੇ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਹੁਣ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ ਕਿ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਨਿਕਲ ਕੇ ਦਿਲਪ੍ਰੀਤ ਰੋਮਾਂਟਿਕ ਗੀਤ ਨਾਲ ਫੈਨਜ਼ ਨੂੰ ਖੁਸ਼ ਕਰ ਪਾਉਣਗੇ ਜਾਂ ਨਹੀਂ।

Tags: ਦਿਲਪ੍ਰੀਤ ਢਿੱਲੋਂ ਫੇਸਬੁੱਕ ਮਿਕੀ ਸਿੰਘ ਰੋਮਾਂਟਿਕ ਗੀਤ Dilpreet Dhillon Facebook Mickey Singh