FacebookTwitterg+Mail

3 ਫਰਵਰੀ ਨੂੰ 'ਦਿ ਮੈਡ ਮੌਂਕ' ਕਲੱਬ 'ਚ ਰੌਣਕਾਂ ਲਗਾਉਣਗੇ ਦਿਲਪ੍ਰੀਤ ਢਿੱਲੋਂ

dilpreet dhillon live at the mad monk club
02 February, 2018 08:32:14 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ 3 ਫਰਵਰੀ ਯਾਨੀ ਸ਼ਨੀਵਾਰ ਦੀ ਰਾਤ 'ਦਿ ਮੈਡ ਮੌਂਕ' ਕਲੱਬ, ਚਿਮਨੀ ਹਾਈਟਸ, ਜ਼ੀਰਕਪੁਰ 'ਚ ਰੌਣਕਾਂ ਲਗਾਉਣ ਆ ਰਹੇ ਹਨ। ਇਸ ਦੌਰਾਨ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਨਾਲ ਡੀ. ਜੇ. ਸੈਂਡੀ ਦਾ ਮਿਊਜ਼ਿਕ ਵੀ ਸੁਣਨ ਨੂੰ ਮਿਲੇਗਾ। ਦਿਲਪ੍ਰੀਤ ਢਿੱਲੋਂ ਇਸ ਦੌਰਾਨ ਆਪਣੇ ਹਿੱਟ ਗੀਤਾਂ 'ਤੇ ਲਾਈਵ ਪੇਸ਼ਕਾਰੀ ਦੇਣਗੇ। ਪ੍ਰੋਗਰਾਮ ਦੇ ਪਾਸ ਲਈ ਤੁਸੀਂ 9988631899 'ਤੇ ਕਾਲ ਕਰ ਸਕਦੇ ਹੋ।
'ਗੁੰਡੇ ਨੰਬਰ 1' ਨਾਲ ਮਸ਼ਹੂਰ ਹੋਏ ਦਿਲਪ੍ਰੀਤ ਢਿੱਲੋਂ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਹਾਲ ਹੀ 'ਚ ਦਿਲਪ੍ਰੀਤ ਢਿੱਲੋਂ ਅੰਬਰ ਧਾਲੀਵਾਲ ਨਾਂ ਦੀ ਕੁੜੀ ਨਾਲ ਵਿਆਹ ਦੇ ਬੰਧਨ 'ਚ ਵੀ ਬੱਝੇ ਹਨ। ਦਿਲਪ੍ਰੀਤ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ 'ਪ੍ਰੀ ਵੈਡਿੰਗ' ਹੈ, ਜਿਹੜਾ ਥੋੜ੍ਹੇ ਦਿਨਾਂ ਤਕ ਦਰਸ਼ਕਾਂ ਦੀ ਕਚਹਿਰੀ 'ਚ ਪੇਸ਼ ਹੋ ਜਾਵੇਗਾ।


Tags: Dilpreet Dhillon The Mad Monk Club Live Show DJ Sandy

Edited By

Rahul Singh

Rahul Singh is News Editor at Jagbani.