FacebookTwitterg+Mail

ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫਿਲਮ ਦਾ ਸ਼ੂਟ ਹੋਇਆ ਸ਼ੁਰੂ, ਸ਼ੇਅਰ ਕੀਤੀਆਂ ਤਸਵੀਰਾਂ

dilpreet dhillon mandy thakkar starrer movie mera vyah kara do
13 November, 2019 02:21:40 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਦੀ ਵੱਧਦੀ ਲੋਕਪ੍ਰਿਯਤਾ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਰੋਜ਼ਾਨਾ ਨਵੀਆਂ-ਨਵੀਆਂ ਫਿਲਮਾਂ ਦਾ ਐਲਾਨ ਹੋ ਰਿਹਾ ਹੈ ਅਤੇ ਹਰ ਹਫਤੇ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਬਾਲੀਵੁੱਡ ਫਿਲਮਾਂ ਵਾਂਗ ਪੰਜਾਬੀ ਫਿਲਮਾਂ ਦੀ ਪੂਰੀ ਚੜ੍ਹਾਈ ਹੈ। ਪੰਜਾਬੀ ਫਿਲਮਾਂ ਦੇ ਵੱਧਦੇ ਕਾਰਵਾਅ 'ਚ ਹੁਣ ਇਕ ਹੋਰ ਪੰਜਾਬੀ ਫਿਲਮ 'ਮੇਰਾ ਵਿਆਹ ਕਰਾਦੋ' ਦਾ ਨਾਂ ਜੁੜ ਗਿਆ ਹੈ। ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਆਪਣੀ ਨਵੀਂ ਫਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਗੁਰ ਪੁਰਬ ਦੇ ਖਾਸ ਮੌਕੇ 'ਤੇ ਫਿਲਮ ਦਾ ਸ਼ੂਟ ਹਰਿਆਣੇ ਦੇ ਸ਼ਹਿਰ ਕਰਨਾਲ 'ਚ ਸ਼ੁਰੂ ਹੋ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ 'ਮੇਰਾ ਵਿਆਹ ਕਰਾਦੋ' ਟਾਈਟਲ ਹੇਠ ਬਣ ਰਹੀ ਇਸ ਫਿਲਮ 'ਚ ਲੀਡ ਰੋਲ 'ਚ ਮੈਂਡੀ ਤੱਖਰ ਤੇ ਦਿਲਪ੍ਰੀਤ ਢਿੱਲੋਂ ਨਜ਼ਰ ਆਉਣਗੇ। 'ਮੇਰਾ ਵਿਆਹ ਕਰਾਦੋ' ਫਿਲਮ ਦਾ ਨਿਰਦੇਸ਼ਨ ਸੁਨੀਲ ਖੋਸਲਾ ਕਰ ਰਹੇ ਹਨ। ਰਾਜੂ ਚੱਢਾ, ਰਾਹੁਲ ਮਿੱਤਰਾ, ਵਿਭਾ ਦੱਤਾ ਖੋਸਲਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਰਾਜੂ ਚੱਢਾ ਦੀ ਪੇਸ਼ਕਸ਼ ਵਾਲੀ ਫਿਲਮ 'ਮੇਰਾ ਵਿਆਹ ਕਰਾਦੋ' ਅਗਲੇ ਸਾਲ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ।

 


Tags: Dilpreet DhillonMandy ThakkarStarrer MovieMera Vyah Kara DoInstagramPunjabi Celebrity

Edited By

Sunita

Sunita is News Editor at Jagbani.