FacebookTwitterg+Mail

ਦਿਲਪ੍ਰੀਤ ਢਿੱਲੋਂ ਤੇ ਗੋਲਡੀ ਕਾਹਲੋਂ ਦਾ ਗੀਤ 'ਗੁਲਾਬ' ਹੋਇਆ ਰਿਲੀਜ਼ (ਵੀਡੀਓ)

23 December, 2015 05:43:53 PM
ਜਲੰਧਰ- ਲੰਮੇ ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ ਕੈਸੇਟ '8 ਕਾਰਤੂਸ' ਰਿਲੀਜ਼ ਹੋ ਚੁੱਕੀ ਹੈ। ਇਸ ਕੈਸੇਟ ਦੇ ਗੀਤ 'ਗੁਲਾਬ' ਦੀ ਵੀਡੀਓ ਵੀ ਅੱਜ ਰਿਲੀਜ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕੈਸੇਟ ਦਾ ਸੰਗੀਤ 'ਦੇਸੀ ਕਰਿਊ' ਨੇ ਦਿੱਤਾ ਹੈ। 'ਦੇਸੀ ਕਰਿਊ' ਗੋਲਡੀ ਕਾਹਲੋਂ ਤੇ ਸਤਪਾਲ ਮੱਲ੍ਹੀ ਦੀ ਮਿਊਜ਼ਿਕ ਕੰਪਨੀ ਹੈ ਤੇ ਖਾਸ ਗੱਲ ਇਹ ਵੀ ਹੈ ਕਿ 'ਗੁਲਾਬ' ਗੀਤ 'ਚ ਦਿਲਪ੍ਰੀਤ ਢਿੱਲੋਂ ਨਾਲ ਗੋਲਡੀ ਕਾਹਲੋਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਗੀਤ ਦੇ ਬੋਲ ਹਨ—
ਨਸ਼ਾ-ਪੱਤਾ ਕਰਦੇ ਨੀਂ, ਸਹੁੰ ਲੱਗੇ ਰੱਬ ਦੀ
ਘੋੜੇ ਨਾਲ ਪੱਕੀ ਯਾਰੀ, ਮਿੱਤਰਾਂ ਦੇ ਡੱਬ ਦੀ
ਗਿਆ ਤੇਰੇ 'ਤੇ ਡੁੱਲ੍ਹ, ਟੰਗੂ ਵਾਲਾਂ 'ਚ ਫੁੱਲ
ਵੈਲੀ ਆਸ਼ਕੀ ਦੀ ਲਾਈਨ 'ਚ ਆਉਣਗੇ
ਭਾਵੇਂ ਰੱਖ ਲਈ ਗੁਲਾਬ, ਭਾਵੇਂ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
ਇਸ ਗੀਤ ਨੂੰ ਨਰਿੰਦਰ ਬਾਠ ਨੇ ਲਿਖਿਆ ਹੈ, ਜਿਸ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ 'ਚ ਦਿਲਪ੍ਰੀਤ ਢਿੱਲੋਂ ਤੇ ਗੋਲਡੀ ਕਾਹਲੋਂ ਵਿਚਾਲੇ ਕੁੜੀ ਨੂੰ ਲੈ ਕੇ ਹੁੰਦੀ ਮਿੱਠੀ ਜਿਹੀ ਤਕਰਾਰ ਦਿਖਾਈ ਗਈ ਹੈ, ਜਿਹੜੀ ਆਕਰਸ਼ਕ ਲੱਗ ਰਹੀ ਹੈ। ਗੀਤ ਦਾ ਯੂਟਿਊਬ ਲਿੰਕ ਹੇਠਾਂ ਦਿੱਤਾ ਗਿਆ ਹੈ, ਜਿਸ 'ਤੇ ਕਲਿਕ ਕਰਕੇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ।

Tags: ਦਿਲਪ੍ਰੀਤ ਢਿੱਲੋਂ 8 ਕਾਰਤੂਸ ਗੁਲਾਬ ਗੋਲਡੀ ਕਾਹਲੋਂ Dilpreet Dhillon 8 Kartoos Gulab Goldy Kahlon