FacebookTwitterg+Mail

ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਵੰਗ' ਹੋਇਆ ਰਿਲੀਜ਼

30 January, 2017 02:35:56 PM
ਜਲੰਧਰ— ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਪ੍ਰੀਤ ਢਿੱਲੋਂ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਸੁਰੀਲੀ ਅਤੇ ਕੜਕੇਦਾਰ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਡੂੰਘੀ ਪਛਾਣ ਬਣਾਈ ਹੈ। ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਵੰਗ' ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਢਿੱਲੋਂ ਨਵੀਂ ਦੁਨੀਆ 'ਚ ਆ ਕੇ ਕੁਝ ਜ਼ਿਆਦਾ ਹੀ ਐਕਸਾਈਟਿਡ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਦੇਸੀ ਕਰੂ ਨੇ ਮਿਊਜ਼ਿਕ ਦਿੱਤਾ ਹੈ ਅਤੇ ਇਸ ਗੀਤ ਦੀ ਵੀਡੀਓ ਪਰਮੀਸ਼ ਵਰਮਾ ਨੇ ਬਣਾਈ ਹੈ ਜੋ ਦਿਲਪ੍ਰੀਤ ਨਾਲ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਆਪਣੇ ਗੀਤ 'ਗੁੰਡੇ ਨੰਬਰ 1' ਨਾਲ ਰਾਤੋਂ ਰਾਤ ਮਸ਼ਹੂਰ ਹੋਇਆ ਸੀ। ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤ ਦੇਣ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਇੱਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਪੰਜਾਬੀ ਨੌਜਵਾਨਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਦੇ 'ਗੁਲਾਬ' ਗੀਤ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁਗੰਰਾ ਮਿਲਿਆ ਸੀ।

Tags: ਦਿਲਪ੍ਰੀਤ ਢਿੱਲੋਂਵੰਗਰਿਲੀਜ਼Dilpreet DhillonWangrelease