FacebookTwitterg+Mail

ਵੀਡੀਓ : ਅੱਜ ਵੀ ਨੌਜਵਾਨਾਂ 'ਚ ਮਕਬੂਲ ਹਨ ਦਿਲਪ੍ਰੀਤ ਢਿੱਲੋਂ ਦੇ ਇਹ ਗੀਤ, ਬਣਦੈ ਡੀਜੇ ਦੀ ਸ਼ਾਨ

dilpreet dhillon punjabi dj songs
24 August, 2018 12:45:05 PM

ਜਲੰਧਰ(ਬਿਊਰੋ)— 'ਗੁੰਡੇ ਨੰਬਰ 1' ਗੀਤ ਨਾਲ ਰਾਤੋ-ਰਾਤ ਮਸ਼ਹੂਰ ਹੋਏ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਦਿਲਪ੍ਰੀਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਪੰਜਾਬ ਦੇ ਨੌਜਵਾਨਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।

ਅੱਜ ਦਿਲਪ੍ਰੀਤ ਢਿੱਲੋਂ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 24 ਅਗਸਤ 1991 ਨੂੰ ਹੋਇਆ। ਦਿਲਪ੍ਰੀਤ ਢਿੱਲੋਂ ਫਤੇਹਗੜ੍ਹ ਸਹਿਬ ਦੇ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਦਿਲਪ੍ਰੀਤ ਢਿੱਲੋਂ ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ ਤੋਂ ਕਾਫੀ ਪ੍ਰਭਾਵਿਤ ਹਨ ਤੇ ਸ਼ੁਰੂ ਤੋਂ ਹੀ ਉਹ ਉਨ੍ਹਾਂ ਵਰਗਾ ਗਾਇਕ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾ ਬਚਪਨ ਪੰਜਾਬ ਦੇ ਪਿੰਡ ਜਰਗ 'ਚ ਹੀ ਬੀਤਿਆ।

  ਦਿਲਪ੍ਰੀਤ ਢਿੱਲੋਂ ਦੇ ਪੰਜਾਬੀ ਡੀਜੇ 'ਤੇ ਚੱਲਣ ਵਾਲੇ ਗੀਤ-

ਉਨ੍ਹਾਂ ਨੂੰ ਬਚਪਨ ਤੋਂ ਗਾਇਕੀ ਦਾ ਸ਼ੌਕ ਸੀ। ਸਕੂਲੀ ਸਮੇਂ 'ਚ ਦਿਲਪ੍ਰੀਤ ਨਾਮੀ ਗਾਇਕ ਸੁਰਜੀਤ ਸਿੰਘ ਬਿੰਦਰ ਰੱਖੀਆ ਦੇ ਗੀਤ ਗਾਉਂਦੇ ਹੁੰਦੇ ਸਨ।

ਦਿਲਪ੍ਰੀਤ ਢਿੱਲੋਂ ਨੇ ਗਾਇਕੀ ਦੀ ਸ਼ੁਰੂਆਤ 'ਗੁੰਡੇ' ਗੀਤ ਨਾਲ ਕੀਤੀ ਸੀ, ਜੋ ਲੋਕਾਂ ਨੂੰ ਖੂਬ ਪਸੰਦ ਆਇਆ ਸੀ।

ਇਸ ਗੀਤ ਨੂੰ ਦਿਲਪ੍ਰੀਤ ਢਿੱਲੋਂ ਨੇ ਕਾਫੀ ਸੁੱਚਜੇ ਢੰਗ ਨਾਲ ਗਾਇਆ ਸੀ। ਇਸ ਗੀਤ ਨਾਲ ਹੀ ਉਨ੍ਹਾਂ ਨੂੰ ਪਛਾਣ ਮਿਲੀ ਸੀ।

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨੇ ਗਾਇਕੀ ਤੋਂ ਇਲਾਵਾ ਅਦਾਕਾਰੀ 'ਚ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ।

ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ 'ਯਾਰਾਂ ਦਾ ਗਰੁੱਪ', 'ਵੰਗ', 'ਐਨਡ ਜੱਟੀਆਂ', 'ਸਾਡੇ ਮੁੰਡੇ ਦਾ ਵਿਆਹ', 'ਐਨਡ ਯਾਰ', 'ਗੁੰਡੇ ਰਿਟਰਨਸ', 'ਗੁਲਾਬ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।


Tags: Dilpreet DhillonBirthdayGunday No 1 Yaaran Da GroupWangPunjabi MusicDJ SongsPunjabi Singerਦਿਲਪ੍ਰੀਤ ਢਿੱਲੋਂਮਿਊਜ਼ਿਕ ਅਪਡੇਟਸ

About The Author

sunita

sunita is content editor at Punjab Kesari