FacebookTwitterg+Mail

ਗੈਂਗਸਟਰ ਦਿਲਪ੍ਰੀਤ ਬਾਬਾ ਦਾ ਹੋਇਆ ਆਪ੍ਰੇਸ਼ਨ, ਹਾਲਤ 'ਚ ਆਇਆ ਸੁਧਾਰ

dilpreet singh dhahan
10 July, 2018 01:21:54 PM

ਚੰਡੀਗੜ੍ਹ (ਮਨਮੋਹਨ ਸਿੰਘ)— ਬੀਤੇ ਦਿਨੀਂ ਪੰਜਾਬ ਪੁਲਸ ਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਗ੍ਰਿਫਤਾਰ ਕੀਤਾ ਸੀ। ਦੱਸ ਦੇਈਏ ਇਸ ਗੈਂਗਸਟਰ ਨੇ ਮਸ਼ਹੂਰ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕੀਤਾ ਸੀ। ਹਾਲ ਹੀ 'ਚ ਖਬਰ ਆਈ ਹੈ ਕਿ ਦਿਲਪ੍ਰੀਤ ਬਾਬਾ ਦਾ ਆਪ੍ਰੇਸ਼ਨ ਹੋ ਚੁੱਕਾ ਹੈ। ਕਰੋਮਾ ਸੈਂਟਰ ਦੀ ਚੌਥੀ ਮੰਜ਼ਿਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਸ ਦੇ ਘਰਵਾਲਿਆਂ ਨੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮਿਲਣ ਨਹੀਂ ਦਿੱਤਾ। ਹੋ ਸਕਦਾ ਹੈ ਕਿ ਦਿਲਪ੍ਰੀਤ ਬਾਬਾ ਦਾ ਪਰਿਵਾਰ ਅੱਜ ਵੀ ਉਸ ਨੂੰ ਮਿਲਣ ਆਵੇ ਪਰ ਪੁਲਸ ਉਨ੍ਹਾਂ ਨੂੰ ਦਿਲਪ੍ਰੀਤ ਨਾਲ ਮਿਲਣ ਦੀ ਆਗਿਆ ਦਿੰਦੀ ਹੈ ਜਾਂ ਨਹੀਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਦੱਸਣਯੋਗ ਹੈ ਕਿ ਦਿਲਪ੍ਰੀਤ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਨਜ਼ਦੀਕ ਪੁਲਸ ਮੁਕਾਬਲੇ ਦੌਰਾਨ ਜ਼ਖਮੀ ਹਾਲਤ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦਿਲਪ੍ਰੀਤ ਸਵਿਫਟ ਡਿਜ਼ਾਇਰ ਗੱਡੀ 'ਚ ਸਵਾਰ ਸੀ। ਮੌਕੇ ਤੋਂ ਉਸ ਨੇ ਭੱਜਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਪੁਲਸ ਮੁਕਾਬਲੇ ਦੌਰਾਨ ਉਸ ਦੇ ਪੈਰ 'ਤੇ ਤਿੰਨ ਗੋਲੀਆਂ ਲੱਗੀਆਂ। ਦਿਲਪ੍ਰੀਤ ਨੂੰ ਜ਼ਖਮੀ ਹਾਲਤ 'ਚ ਪੀ. ਜੀ. ਆਈ. ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦਾ ਇਲਾਜ ਕੀਤਾ ਗਿਆ। ਪੀ. ਜੀ. ਆਈ. ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਕਿਸੇ ਨੂੰ ਵੀ ਬਿਨਾਂ ਪਾਸ ਦੇ ਹਸਪਤਾਲ ਅੰਦਰ ਜਾਣ ਤੋਂ ਸਖਤ ਮਨ੍ਹਾ ਕੀਤਾ ਗਿਆ ਹੈ।


Tags: Dilpreet Singh DhahanParmish VermaPunjab Policeਪਰਮੀਸ਼ ਵਰਮਾਦਿਲਪ੍ਰੀਤ ਬਾਬਾ

Edited By

Sunita

Sunita is News Editor at Jagbani.