FacebookTwitterg+Mail

DDLJ ਨੂੰ ਹੋਏ 23 ਸਾਲ, ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ 'ਰਾਜ-ਸਿਮਰਨ' ਦੀ ਰੋਮਾਂਟਿਕ ਕੈਮਿਸਟਰੀ

dilwale dulhania le jayenge
25 October, 2018 03:49:24 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਸ਼ਾਹਰੁਖ ਖਾਨ ਦੀ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਹਾਲ ਹੀ 'ਚ ਆਪਣੇ 23 ਪੂਰੇ ਕੀਤੇ ਹਨ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਦਰਸ਼ਕਾਂ ਸਾਹਮਣੇ ਇਕ ਵੱਖਰੇ ਤਰ੍ਹਾਂ ਦਾ ਰੋਮਾਂਸ ਪੇਸ਼ ਕੀਤਾ ਸੀ।

Punjabi Bollywood Tadka

ਇਸ ਫਿਲਮ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਦਾ ਪਤਾ ਇਸ ਤੋਂ ਵੀ ਚੱਲਦਾ ਹੈ ਕਿ 23 ਸਾਲ ਪੂਰੇ ਹੋਣ ਦੇ ਬਾਵਜੂਦ ਫਿਲਮ ਦੀਆਂ ਕੁਝ ਗੱਲਾਂ ਅੱਜ ਵੀ ਸਿਨੇਮਾ ਪ੍ਰੇਮੀਆਂ ਨੂੰ ਯਾਦ ਹਨ।

Punjabi Bollywood Tadka

ਰਾਜ ਅਤੇ ਸਿਮਰਨ ਦੀ ਲਵ ਸਟੋਰੀ 'ਚ ਕੁਝ ਅਜਿਹੀਆਂ ਚੀਜ਼ਾਂ ਸਨ, ਜਿਸ ਨਾਲ ਦਰਸ਼ਕਾਂ ਨੇ ਖੁਦ ਨੂੰ ਜੋੜ ਕੇ ਦੇਖਿਆ। ਇਸੇ ਫਿਲਮ ਨਾਲ ਕੁਆਰੀਆਂ ਲੜਕੀਆਂ 'ਚ ਕਰਵਾਚੌਥ ਦਾ ਵਰਤ ਰੱਖਣ ਦਾ ਟ੍ਰੈਂਡ ਚੱਲਿਆ ਸੀ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੂੰ ਮੁੰਬਈ ਦੇ ਮਰਾਠਾ ਮੰਦਰ 'ਚ ਲੱਗੇ ਹੋਏ 23 ਸਾਲ ਹੋ ਗਏ ਹਨ। ਉੱਥੇ 'ਤੇ ਇਸ ਫਿਲਮ ਨੇ ਆਪਣੇ ਪ੍ਰਦਰਸ਼ਨ ਦੇ 1200 ਹਫਤੇ ਪੂਰੇ ਕਰ ਲਏ ਹਨ।

Punjabi Bollywood Tadka

'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਬਾਲੀਵੁੱਡ ਦੀ ਅਜਿਹੀ ਫਿਲਮ ਰਹੀ ਹੈ, ਜਿਸ ਨੂੰ ਰਿਲੀਜ਼ ਦੇ 23 ਸਾਲ ਤੱਕ ਲਗਾਤਾਰ ਕਿਸੇ ਸਿਨੇਮਾ ਹਾਲ 'ਚ ਦੇਖਿਆ ਗਿਆ ਹੈ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ ਡਾਇਲਾਗਸ ਦਾ ਜਾਦੂ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਵੀ ਚੱਲ ਗਿਆ ਸੀ। 2010 'ਚ ਜਦੋਂ ਓਬਾਮਾ ਭਾਰਤ ਦੌਰੇ 'ਤੇ ਸਨ ਤਾਂ ਉਨ੍ਹਾਂ ਨੇ ਇਸ ਫਿਲਮ ਦਾ ਡਾਇਲਾਗ ਬੋਲ ਕੇ ਸਾਰਿਆਂ ਦੇ ਦਿਲ ਜਿੱਤ ਲਏ ਸਨ।

Punjabi Bollywood Tadka

ਆਪਣੇ ਇਕ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ, ''ਸੈਨਿਓਰੀਟਾ, ਬੜੇ-ਬੜੇ ਦੇਸ਼ੋਂ... ਤੁਸੀਂ ਮੇਰੇ ਕਹਿਣ ਦਾ ਮਤਲਬ ਸਮਝ ਗਏ ਹੋਵੋਗੇ।'' ਇਸ ਫਿਲਮ ਦੇ ਇਕ ਹੀ ਨਹੀਂ ਕਈ ਅਜਿਹੇ ਡਾਇਲਾਗ ਸਨ, ਜੋ ਕਾਫੀ ਲੋਕਪ੍ਰਿਯ ਹੋਏ ਸਨ। ਰੋਮਾਂਸ ਕਿੰਗ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਇਸ ਫਿਲਮ ਦਾ ਗੀਤ ''ਤੁਝੇ ਦੇਖਾ ਤੋ ਯੇ ਜਾਨਾ ਸਨਮ...'' ਸਭ ਤੋਂ ਜ਼ਿਆਦਾ ਹਿੱਟ ਗੀਤ ਰਿਹਾ ਸੀ।


Tags: Dilwale Dulhania Le JayengeKajol23 Years DDLJShahrukh KhanTwitter

Edited By

Chanda Verma

Chanda Verma is News Editor at Jagbani.