FacebookTwitterg+Mail

ਮਰਹੂਮ ਪਤੀ ਦੇ ਗੀਤ 'ਤੇ ਖੁਦ ਨੂੰ ਨਾ ਰੋਕ ਸਕੀ ਡਿੰਪਲ ਕਪਾੜੀਆ, ਇੰਝ ਲਗਾਏ ਠੁਮਕੇ

dimple kapadia  s video viral
23 April, 2018 01:22:53 PM

ਨਵੀਂ ਦਿੱਲੀ(ਬਿਊਰੋ)— ਡਿੰਪਲ ਕਪਾੜੀਆ ਆਪਣੇ ਸਟਾਈਲਿਸ਼ ਅੰਦਾਜ਼ ਲਈ ਜਾਣੀ ਜਾਂਦੀ ਹੈ ਅਤੇ ਅਕਸਰ ਉਨ੍ਹਾਂ ਨੂੰ ਬਿਹਤਰੀਨ ਡ੍ਰੈਸਿਜ਼ ਅਤੇ ਲੁੱਕ 'ਚ ਦੇਖਿਆ ਜਾ ਸਕਦਾ ਹੈ। ਸਮੇਂ-ਸਮੇਂ 'ਤੇ ਉਹ ਫਿਲਮਾਂ 'ਚ ਵੀ ਆਪਣੀ ਐਕਟਿੰਗ ਨਾਲ ਲੋਕਾਂ ਦਾ ਧਿਆਨ ਖਿੱਚਦੀ ਨਜ਼ਰ ਆਉਂਦੀ ਹੈ ਪਰ ਹੁਣ ਉਨ੍ਹਾਂ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮਸਤ ਅੰਦਾਜ਼ 'ਚ ਨੱਚਦੀ ਹੋਈ ਦਿਖ ਰਹੀ ਹੈ। ਇਹ ਡਾਂਸ ਬੇਵਜ੍ਹਾ ਨਹੀਂ ਹੈ। ਜੀ ਹਾਂ ਡੀਜੇ ਨੇ ਬੈਕਗਰਾਊਂਡ 'ਤੇ ਰਾਜੇਸ਼ ਖੰਨਾ ਦਾ ਗੀਤ 'ਜੈ ਜੈ ਸ਼ਿਵ ਸ਼ੰਕਰ' ਪਲੇਅ ਕੀਤਾ ਹੋਇਆ ਹੈ ਅਤੇ ਡਿੰਪਲ ਕਪਾੜੀਆ ਇਸ ਗੀਤ ਨੂੰ ਸੁਣਦੇ ਹੀ ਖੁਦ ਨੂੰ ਰੋਕ ਨਹੀਂ ਪਾਉਂਦੀ ਅਤੇ ਨੱਚਣ ਲੱਗਦੀ ਹੈ। ਸਾਰੇ ਡਿੰਪਲ ਕਪਾੜੀਆ ਨੂੰ ਦੇਖਣ ਲੱਗਦੇ ਹਨ। ਇਹ ਡਾਂਸ ਵੀਡੀਓ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੇ ਵਿਆਹ ਦੀ ਹੈ, ਜਿਸ 'ਚ ਡਿੰਪਲ ਕਪਾੜੀਆ ਸਮੇਤ ਕਈ ਬਾਲੀਵੁੱਡ ਸੈਲੇਬਸ ਸ਼ਾਮਿਲ ਹੋਏ ਸਨ।

 

A post shared by Viral Bhayani (@viralbhayani) on

ਜ਼ਿਕਰਯੋਗ ਹੈ ਕਿ ਡਿੰਪਲ ਕਪਾੜੀਆ ਨੇ ਰਾਜੇਸ਼ ਖੰਨਾ ਨਾਲ 1973 'ਚ ਵਿਆਹ ਕੀਤਾ ਸੀ ਅਤੇ 1982 'ਚ ਦੋਵੇਂ ਵੱਖ ਹੋ ਗਏ ਸਨ। ਰਾਜ ਕਪੂਰ ਨੇ 1973 'ਚ ਹੀ ਡਿੰਪਲ ਕਪਾੜੀਆ ਨੂੰ 16 ਸਾਲ ਦੀ ਉਮਰ 'ਚ 'ਬੌਬੀ' ਫਿਲਮ ਨਾਲ ਲਾਂਚ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦਾ ਬੋਲਡ ਅੰਦਾਜ਼ ਬਹੁਤ ਮਸ਼ਹੂਰ ਹੋਇਆ ਸੀ ਪਰ ਰਾਜੇਸ਼ ਖੰਨਾ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਸਿਨੇਮਾ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ 1984 'ਚ ਮੁੜ ਫਿਲਮਾਂ 'ਚ ਵਾਪਸੀ ਆਈ। ਉਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਫਿਲਮਾਂ ਕੀਤੀਆਂ ਅਤੇ ਉਨ੍ਹਾਂ ਦਾ ਬੋਲਡ ਅੰਦਾਜ਼ ਇਨ੍ਹਾਂ ਫਿਲਮਾਂ 'ਚ ਵੀ ਬਣਿਆ ਰਿਹਾ ਹੈ।


Tags: Dimple KapadiaVideoViralRajesh KhannaJai Jai Shiv Shankar Sandeep KhoslaSaudamini Mattu

Edited By

Chanda Verma

Chanda Verma is News Editor at Jagbani.