ਨਵੀਂ ਦਿੱਲੀ(ਬਿਊਰੋ)— ਡਿੰਪਲ ਕਪਾਡੀਆ ਜਿੰਨਾ ਆਪਣੀਆਂ ਫਿਲਮਾਂ ਕਾਰਨ ਜਾਣੀ ਜਾਂਦੀ ਹੈ, ਉਨ੍ਹਾਂ ਹੀ ਉਹ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। 16 ਸਾਲ ਦੀ ਉਮਰ 'ਚ ਉਸ ਨੇ ਫਿਲਮ 'ਬੌਬੀ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਡਿੰਪਲ ਆਪਣਾ 60ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 8 ਜੂਨ 1957 ਨੂੰ ਮੁੰਬਈ 'ਚ ਹੋਇਆ ਸੀ। ਪਹਿਲਾਂ ਡਿੰਪਲ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾਇਆ। ਇਸ ਤੋਂ ਵੱਖ ਹੋਣ ਮਗਰੋਂ ਉਸ ਦਾ ਨਾਂ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਨਾਲ ਜੁੜਿਆ। ਸਾਲ 1973 'ਚ 'ਬੌਬੀ' ਫਿਲਮ ਨਾਲ ਡਿੰਪਲ ਨੇ ਕਾਫੀ ਪ੍ਰਸਿੱਧੀ ਖੱਟੀ ਸੀ। ਹਰ ਜਗ੍ਹਾ ਉਸ ਦੇ ਅਭਿਨੈ ਤੇ ਖੂਬਸੂਰਤੀ ਦੀ ਚਰਚਾ ਸੀ। ਇਸ ਦੌਰਾਨ ਉਸ ਨੇ ਆਪਣੇ ਤੋਂ 16 ਸਾਲ ਵੱਡੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ ਸੀ। ਇਹ ਸਿਲਸਿਲਾ ਜ਼ਿਆਦਾ ਦਿਨਾਂ ਤੱਕ ਨਾ ਚੱਲਿਆ। ਸਾਲ 1983 'ਚ ਨਿੱਜੀ ਕਾਰਨਾਂ ਕਰਕੇ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਵੀ ਦੋਵੇਂ ਇਕ-ਦੂਜੇ ਦੇ ਮੁਸ਼ਕਿਲ ਸਮੇਂ 'ਚ ਸਾਥ ਦਿੰਦੇ ਰਹਿੰਦੇ ਸਨ। ਡਿੰਪਲ ਨੇ ਕਾਕਾ ਦੇ ਮੁਸ਼ਕਿਲ ਸਮੇਂ 'ਚ ਉਨ੍ਹਾਂ ਦਾ ਕਾਫੀ ਸਾਥ ਦਿੱਤਾ। ਕਾਕਾ ਤੋਂ ਵੱਖ ਹੋਣ ਤੋਂ ਬਾਅਦਗ ਡਿੰਪਲ ਦੇ ਜੀਵਨ 'ਚ ਸੰਨੀ ਦਿਓਲ ਦੀ ਐਂਟਰੀ ਹੋਈ। ਸੰਨੀ ਨੇ ਉਸ ਨਾਲ ਕਈ ਫਿਲਮਾਂ 'ਚ ਕੰਮ ਕੀਤਾ। ਦੋਹਾਂ ਦੀ ਜੋੜੀ ਆਨਸਕ੍ਰੀਨ ਕਾਫੀ ਹਿੱਟ ਸਾਬਿਤ ਹੋਈ ਸੀ। ਅਸਲ ਜ਼ਿੰਦਗੀ 'ਚ ਵੀ ਦੋਵਾਂ 'ਚ ਨਜ਼ਦੀਕੀਆਂ ਵਧਣ ਲੱਗੀਆਂ ਤੇ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਅੱਗ ਵਾਂਗ ਫੈਲਣ ਲੱਗੀਆਂ। ਸੰਨੀ ਦਿਓਲ ਦਾ ਪੂਜਾ ਨਾਲ ਵਿਆਹ ਹੋ ਚੁੱਕਾ ਸੀ। ਫਿਰ ਵੀ ਉਸ ਦਾ ਰਿਸ਼ਤਾ ਡਿੰਪਲ ਨਾਲ ਚੱਲਦਾ ਰਿਹਾ। ਡਿੰਪਲ ਦਾ ਵੀ ਵਿਆਹ ਹੋ ਚੁੱਕਾ ਸੀ ਪਰ ਉਹ ਆਪਣੇ ਪਤੀ ਰਾਜੇਸ਼ ਖੰਨਾ ਤੋਂ ਵੱਖ ਰਹਿ ਰਹੀ ਸੀ। ਖਬਰਾਂ ਦੀ ਮੰਨੀਏ ਤਾਂ ਦੋਵਾਂ ਦਾ ਇਹ ਰਿਸ਼ਤਾ 11 ਸਾਲ ਤੱਕ ਹੀ ਚੱਲ ਸਕਿਆ ਸੀ ਤੇ ਸੰਨੀ ਨੇ ਡਿੰਪਲ ਨੂੰ ਪਤਨੀ ਦਾ ਦਰਜਾ ਵੀ ਦਿੱਤਾ ਸੀ। ਇੰਨਾ ਹੀ ਨਹੀਂ ਦੋਵਾਂ ਬਾਰੇ ਖਬਰਾਂ ਤਾਂ ਇਹ ਵੀ ਆਈਆਂ ਸਨ ਕਿ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ ਪਰ ਆਧਿਕਾਰਿਤ ਰੂਪ ਨਾਲ ਇਸ ਪੁਸ਼ਟੀ ਨਾ ਹੋਈ। ਖਬਰਾਂ ਮੁਤਾਬਕ, ਜਦੋਂ ਸੰਨੀ ਦਿਓਲ ਤੇ ਡਿੰਪਲ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਤਾਂ ਡਿੰਪਲ ਦੀਆਂ ਦੋਵੇਂ ਬੇਟੀਆਂ ਟਵਿੰਕਲ ਤੇ ਰਿਕੀ ਖੰਨਾ ਸੰਨੀ ਦਿਓਲ ਨੂੰ 'ਛੋਟੇ ਪਾਪਾ' ਆਖ ਕੇ ਬੁਲਾਉਂਦੀਆਂ ਸਨ। ਦੱਸਿਆ ਜਾਂਦਾ ਹੈ ਕਿ ਦੋਵਾਂ ਦੇ ਰਿਸ਼ਤੇ 'ਚ ਉਸ ਸਮੇਂ ਕੜਵਾਹਟ ਆਈ ਜਦੋਂ ਸੰਨੀ ਦੀ ਜ਼ਿੰਦਗੀ 'ਚ ਅਦਾਕਾਰਾ ਰਵੀਨਾ ਟੰਡਨ ਦੀ ਐਂਟਰੀ ਹੋਈ ਸੀ ਪਰ ਸੰਨੀ ਤੇ ਰਵੀਨਾ ਦਾ ਰਿਸ਼ਤਾ ਲੰਬੇ ਸਮੇਂ ਤੱਕ ਨਾ ਚੱਲ ਸਕਿਆ।