FacebookTwitterg+Mail

61 ਦੀ ਉਮਰ 'ਚ ਵੀ ਗਲੈਮਰਸ ਦਿਸਦੀ ਹੈ ਡਿੰਪਲ ਕਪਾੜੀਆ, ਤਸਵੀਰਾਂ ਆਈਆਂ ਸਾਹਮਣੇ

dimple kapadia
08 September, 2018 12:51:39 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਡਿੰਪਲ ਕਪਾੜੀਆ ਨੇ 80-90 ਦੇ ਦਹਾਕੇ 'ਚ ਆਪਣੇ ਗਲੈਮਰਸ ਅੰਦਾਜ਼ ਨਾਲ ਬੀ-ਟਾਊਨ ਦੀਆਂ ਕਈ ਅਭਿਨੇਤਰੀਆਂ ਨੂੰ ਮਾਤ ਦਿੱਤੀ ਸੀ। ਹਾਲ ਹੀ 'ਚ ਡਿੰਪਲ ਨੂੰ ਮੁੰਬਈ ਜੁਹੂ 'ਚ ਸਪੌਟ ਕੀਤਾ ਗਿਆ, ਜਿਥੇ ਉਹ ਹਮੇਸ਼ਾ ਦੀ ਤਰ੍ਹਾਂ ਕਾਫੀ ਸੁੰਦਰ ਲੱਗ ਰਹੀ ਸੀ।

Punjabi Bollywood Tadka

ਉਸ ਨੂੰ ਦੇਖ ਉਸ ਦੀ ਉਮਰ ਦਾ ਅੰਦਾਜ਼ਾ ਲਾਉਣਾ ਔਖਾ ਹੋ ਰਿਹਾ ਹੈ। ਉਸ ਨੂੰ ਦੇਖ ਕੇ ਬਿਲਕੁਲ ਨਹੀਂ ਲੱਗ ਰਿਹਾ ਕਿ ਉਹ 61 ਸਾਲ ਦੀ ਹੋ ਚੁੱਕੀ ਹੈ।

Punjabi Bollywood Tadka

ਡਿੰਪਲ ਮੀਡੀਆ ਸਾਹਮਣੇ ਕਾਫੀ ਸਮੇਂ ਬਾਅਦ ਆਈ ਤਾਂ ਸਹੀ ਪਰ ਮੀਡੀਆ ਨੂੰ ਬਿਨ੍ਹਾਂ ਕੋਈ ਪੋਜ਼ ਦਿੱਤੇ ਹੀ ਚਲੇ ਗਈ।

Punjabi Bollywood Tadka

ਡਿੰਪਲ ਸਾਲ 2017 'ਚ ਸੰਨੀ ਦਿਓਲ ਨਾਲ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਦੋਵਾਂ ਦੀਆਂ ਤਸਵੀਰਾਂ ਲੰਡਨ ਦੀਆਂ ਸਨ।

Punjabi Bollywood Tadka
ਦੱਸ ਦੇਈਏ ਕਿ ਡਿੰਪਲ ਨੇ 15 ਸਾਲ ਦੀ ਉਮਰ 'ਚ ਫਿਲਮ 'ਬੌਬੀ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਆਹ ਤੋਂ ਬਾਅਦ ਡਿੰਪਲ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ।

Punjabi Bollywood Tadka

ਉਸ ਨੇ 15 ਸਾਲ ਵੱਡੇ ਐਕਟਰ ਰਾਜੇਸ਼ ਖੰਨਾ ਨਾਲ ਵਿਆਹ ਕਰਵਾਇਆ ਸੀ ਤੇ ਜਲਦੀ ਹੀ ਵੱਖ ਵੀ ਹੋ ਗਈ ਸੀ। ਡਿੰਪਲ ਨੇ ਦੋ ਧੀਆਂ ਦੇ ਜਨਮ ਤੋਂ ਬਾਅਦ ਇਕ ਵਾਰ ਫਿਰ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਸੀ।

Punjabi Bollywood Tadka


Tags: Dimple KapadiaKaashDrishtiLekinRudaaliAkshay KumarInstagramTwinkle KhannaBollywood Celebrity

Edited By

Sunita

Sunita is News Editor at Jagbani.