FacebookTwitterg+Mail

B'Day Spl : ਭਲੇ ਜ਼ਮਾਨੇ 'ਚ ਡਿੰਪਲ ਨੇ ਦਿੱਤੇ ਸਨ ਬਿਕਨੀ 'ਚ ਖੂਬ ਬੋਲਡ ਪੋਜ਼, ਜਾਣੋ ਦਿਲਚਸਪ ਕਿੱਸੇ

dimple kapadia birthday special
08 June, 2019 10:39:20 AM

ਮੁੰਬਈ (ਬਿਊਰੋ) — ਡਿੰਪਲ ਕਪਾੜੀਆ ਨੇ ਬਾਲੀਵੁੱਡ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਉਸ ਨੇ ਅਦਾਕਾਰੀ ਦੇ ਜਲਵੇ ਬਿਖੇਰਨ ਦੇ ਨਾਲ-ਨਾਲ ਫਿਲਮ ਇੰਡਸਟਰੀ 'ਚ ਐਕਟਰੈੱਸ ਦੀ ਇਮੇਜ਼ ਨੂੰ ਬਦਲਣ ਦਾ ਕੰਮ ਵੀ ਕੀਤਾ ਹੈ। ਡਿੰਪਲ ਦਾ ਜਨਮ 8 ਜੂਨ ਨੂੰ ਇਕ ਗੁਜਰਾਤੀ ਪਰਿਵਾਰ 'ਚ ਹੋਇਆ ਸੀ।

Punjabi Bollywood Tadka

ਉਸ ਨੂੰ ਫਿਲਮ ਇੰਡਸਟਰੀ 'ਚ ਲਿਆਉਣ ਦਾ ਸਿਹਰਾ ਰਾਜ ਕਪੂਰ ਦੇ ਸਿਰ ਬੱਝਦਾ ਹੈ। ਡਿੰਪਲ ਨੇ 16 ਸਾਲ ਦੀ ਉਮਰ 'ਚ 'ਬੌਬੀ' ਫਿਲਮ 'ਚ ਕੰਮ ਕੀਤਾ ਅਤੇ ਰਾਤੋਂ-ਰਾਤ ਸਟਾਰ ਬਣ ਗਈ। ਹੁਣ ਉਹ ਹਾਲੀਵੁੱਡ ਫਿਲਮ ਕਰਨ ਜਾ ਰਹੀ ਹੈ। ਉਸ ਨੇ 'ਬੌਬੀ' 'ਚ ਬਿਕਨੀ ਪਹਿਨ ਕੇ ਸਾਰਿਆਂ ਨੂੰ ਹੈਰਾਨ ਕਰਨ ਦਿੱਤਾ ਸੀ। ਇਸ ਫਿਲਮ ਲਈ ਉਸ ਨੂੰ ਬੈਸਟ ਐਕਟਰੈੱਸ ਦਾ ਫਿਲਮਫੇਅਰ ਐਵਾਰਡ ਨਾਲ ਨਵਾਜਿਆ ਗਿਆ ਸੀ।

Punjabi Bollywood Tadka
'ਬੌਬੀ' ਫਿਲਮ ਦੀ ਸ਼ੂਟਿੰਗ ਦੌਰਾਨ ਡਿੰਪਲ ਨੇ ਆਪਣੇ ਤੋਂ 15 ਸਾਲ ਵੱਡੇ ਸੁਪਰਸਟਾਰ ਰਾਜੇਸ਼ ਖੰਨਾ ਨਾਲ ਵਿਆਹ ਕਰਵਾਇਆ ਸੀ। 'ਬੌਬੀ' ਦੀ ਸ਼ੂਟਿੰਗ ਸਮੇਂ ਹੀ ਡਿੰਪਲ ਕਪਾੜੀਆ ਪ੍ਰੈਗਨੈਂਟ ਵੀ ਹੋ ਗਈ ਸੀ।

Punjabi Bollywood Tadka

ਇਸ ਗੱਲ ਦਾ ਖੁਲਾਸਾ ਰਿਸ਼ੀ ਕਪੂਰ ਨੇ ਆਪਣੇ ਟਵਿਟਰ ਅਕਾਊਂਟ ਤੋਂ ਇਕ ਟਵੀਟ ਕਰਕੇ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਜਿਸ ਸਮੇਂ 'ਬੌਬੀ' ਦੀ ਸ਼ੂਟਿੰਗ ਚੱਲ ਰਹੀ ਸੀ, ਉਸ ਸਮੇਂ ਟਵਿੰਕਲ ਖੰਨਾ ਉਸ ਦੇ ਪੇਟ 'ਚ ਸੀ।

Punjabi Bollywood Tadka
ਬੀ ਟਾਊਨ 'ਚ ਇਸ ਗੱਲ ਦੀ ਚਰਚਾ ਵੀ ਰਹੀ ਕਿ ਡਿੰਪਲ ਦਾ ਦਿਲ ਵਿਆਹੁਤਾ ਸੰਨੀ ਦਿਓਲ 'ਤੇ ਵੀ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ 11 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ ਅਤੇ ਬਾਅਦ 'ਚ ਵੱਖ ਹੋ ਗਏ।

Punjabi Bollywood Tadka

ਕਈ ਸਾਲਾਂ ਬਾਅਦ ਡਿੰਪਲ ਨੇ 'ਜ਼ਖਮੀ ਸ਼ੇਰ' ਫਿਲਮ ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ 'ਸਾਗਰ' ਫਿਲਮ ਕੀਤੀ, ਜਿਸ 'ਚ ਡਿੰਪਲ ਨੇ ਪਹਿਲੀ ਵਾਰ ਟਾਪਲੈੱਸ ਸੀਨ ਦਿੱਤਾ ਸੀ, ਜੋ ਕਿ ਉਸ ਸਮੇਂ ਕਾਫੀ ਸੁਰਖੀਆਂ 'ਚ ਰਿਹਾ।

Punjabi Bollywood Tadka

ਹੁਣ ਡਿੰਪਲ ਕਪਾੜੀਆ ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕ੍ਰਿਸਟੋਫਰ ਨੋਲਨ ਨਾਲ ਕੰਮ ਕਰਨ ਜਾ ਰਹੀ ਹੈ। ਨੋਲਨ 'ਇੰਸਪੇਸ਼ਨ', 'ਦਿ ਪ੍ਰੈਸਟਿਜ' ਤੇ 'ਇੰਟਰਸਟੇਲਰ' ਵਰਗੀਆਂ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

Punjabi Bollywood Tadka

ਡਿੰਪਲ ਆਖਰੀ ਵਾਰ ਫਿਲਮ 'ਵੈੱਲਕਮ ਬੈਕ' 'ਚ ਨਜ਼ਰ ਆਈ ਸੀ। ਇਹ ਫਿਲਮ ਸਾਲ 2015 'ਚ ਰਿਲੀਜ਼ ਹੋਈ ਸੀ। ਇਸ 'ਚ ਜਾਨ ਅਬਰਾਹਿਮ, ਨਾਨਾ ਪਾਟੇਕਰ ਤੇ ਅਨਿਲ ਕਪੂਰ ਵਰਗੇ ਸਿਤਾਰੇ ਨਜ਼ਰ ਆਏ ਸਨ।

Punjabi Bollywood Tadka


Tags: Dimple KapadiaBirthday SpecialAffairSunny DeolRajesh KhannaTwinkle KhannaChristopher NolanRishi KapoorBobby

Edited By

Sunita

Sunita is News Editor at Jagbani.