FacebookTwitterg+Mail

ਡਿੰਪਲ ਕਪਾਡੀਆ ਨੇ ਹਸਪਤਾਲ ’ਚ ਭਰਤੀ ਹੋਣ ਦੀਆਂ ਖਬਰਾਂ ’ਤੇ ਤੋੜੀ ਚੁੱਪੀ

dimple kapadia reacts to rumours of being hospitalised
18 November, 2019 11:52:07 AM

ਮੁੰਬਈ(ਬਿਊਰੋ)- ਬੀਤੇ ਸ਼ਨੀਵਾਰ ਨੂੰ ਟਵਿੰਕਲ ਖੰਨਾ ਨੂੰ ਮੁੰਬਈ ਵਿਚ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਡਿੰਪਲ ਕਪਾਡੀਆ ਦੀ ਤਬੀਅਤ ਠੀਕ ਨਹੀਂ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਜਦੋਂ ਡਿੰਪਲ ਕਪਾਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਖਬਰ ਨੂੰ ਅਫਵਾਹ ਕਿਹਾ। ਡਿੰਪਲ ਕਪਾਡੀਆ ਨੇ ਇਕ ਇੰਟਰਵਿਊ ਦੌਰਾਨ ਕਿਹਾ,‘‘ਮੈਂ ਜ਼ਿੰਦਾ ਹਾਂ ਅਤੇ ਬਿਲਕੁੱਲ ਠੀਕ ਹਾਂ। ਮੇਰੀ ਮਾਂ ਹਸਪਤਾਲ ਵਿਚ ਭਰਤੀ ਹੈ। ਮੈਂ ਇਸ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦੀ। ਮੇਰੀ ਮਾਂ ਠੀਕ ਹੋ ਰਹੀ ਹੈ। ਉਹ ਪਹਿਲਾਂ ਨਾਲੋਂ ਬਿਹਤਰ ਹੈ। ਮੈਨੂੰ ਅਰਦਾਸ ਅਤੇ ਸ਼ੁੱਭਕਾਮਨਾਵਾ ਦੀ ਜ਼ਰੂਰਤ ਹੈ।’’


ਵਰਕਫਰੰਟ ਦੀ ਗੱਲ ਕਰੀਏ ਤਾਂ ਡਿੰਪਲ ਕਪਾਡੀਆ ਹਾਲੀਵੁੱਡ ਫਿਲਮ ‘ਟੇਨੇਟ’ ਵਿਚ ਨਜ਼ਰ ਆਉਣ ਵਾਲੀ ਹੈ। ਡਿੰਪਲ ਕਪਾਡੀਆ ਨੂੰ ਐਕਟਰ ਫਿਲਮ ਮੇਕਰ ਰਾਜ ਕਪੂਰ ਨੇ 16 ਸਾਲ ਦੀ ਉਮਰ ਵਿਚ ਲਾਂਚ ਕੀਤਾ ਸੀ। ਉਨ੍ਹਾਂ ਨੇ 1973 ਵਿਚ ਆਈ ਫਿਲਮ ‘ਬੌਬੀ’ ਨਾਲ ਡੈਬਿਊ ਕੀਤਾ ਸੀ। ਡਿੰਪਲ ਕਪਾਡੀਆ ਆਖਰੀ ਵਾਰ ਅਨੀਜ ਬਾਜਮੀ ਦੀ 2015 ਵਿਚ ਆਈ ਫਿਲਮ ‘ਵੈੱਲਕਮ ਬੈਕ’ ਵਿਚ ਨਜ਼ਰ ਆਈ ਸੀ।


Tags: Dimple KapadiaHospitalMumbaiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari