ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਡੀਨੋ ਮੋਰੀਆ ਲੰਬੇ ਸਮੇਂ ਤੋਂ ਕਿਸੇ ਫਿਲਮ 'ਚ ਨਜ਼ਰ ਨਹੀਂ ਆਏ ਪਰ ਡੀਨੋ ਨੂੰ ਬੀ-ਟਾਊਨ ਦੇ ਇਵੈਂਟ 'ਚ ਅਕਸਰ ਹੀ ਦੇਖਿਆ ਗਿਆ। ਹੁਣ ਡੀਨੋ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਉਹ ਇਕ ਵਾਰ ਫਿਰ ਨੌਂ ਸਾਲ ਬਾਅਦ ਆਪਣੀ ਵਾਪਸੀ ਲਈ ਤਿਆਰ ਹਨ। ਜਿਸ ਬਾਰੇ ਡੀਨੋ ਨੇ ਕਿਹਾ,''ਮੈਂ ਚੰਗੀ ਕਹਾਣੀ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਜਦੋਂ ਚੰਗੀ ਕਹਾਣੀ ਮਿਲੀ ਹੈ ਤਾਂ ਮੈਂ ਜ਼ਰੂਰ ਕਰਨੀ ਚਾਹਾਂਗਾ।'
ਡੀਨੋ ਨੇ ਕਿਹਾ,''ਜਿਸ ਸਮੇਂ ਮੈਂ ਐਕਟਿੰਗ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ ਉਸ ਸਮੇਂ ਮੈਨੂੰ ਕਈ ਆਫਰ ਮਿਲ ਰਹੇ ਸੀ ਪਰ ਮੈਂ ਕੰਮ ਨੂੰ ਲੈ ਕੇ ਉਤਸ਼ਾਹਿਤ ਨਹੀਂ ਸੀ, ਪਰ ਹੁਣ ਜਿਸ ਤਰ੍ਹਾਂ ਦਾ ਕੰਟੈਂਟ ਬਾਲੀਵੁੱਡ ਬਣਾ ਰਿਹਾ ਹੈ ਮੈਂ ਇਕ ਵਾਰ ਫਿਰ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।''”
ਆਪਣੀ ਇੰਟਰਵਿਊ 'ਚ ਡੀਨੋ ਮੋਰੀਆ ਨੇ ਕਿਹਾ ਕਿ ਲੋਕ ਉਸੇ ਅਭਿਨੇਤਾ ਨੂੰ ਚੰਗਾ ਮੰਨਦੇ ਹਨ ਜੋ ਹਿੱਟ ਫਿਲਮਾਂ ਦਿੰਦਾ ਹੈ। ਜਦੋਂ ਕੋਈ ਫਲਾਪ ਫਿਲਮਾਂ ਦੇਣ ਲੱਗ ਜਾਂਦਾ ਹੈ ਤਾਂ ਉਹ ਖਰਾਬ ਅਭਿਨੇਤਾ ਬਣ ਜਾਂਦਾ ਹੈ। ਉਨ੍ਹਾਂ ਨੇ ਆਪਣੇ ਪ੍ਰੋਜੈਕਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਫਿਲਹਾਲ ਡੀਨੋ ਆਪਣੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।