FacebookTwitterg+Mail

ਮਸ਼ਹੂਰ ਐਕਟਰ ਦਿਨਯਾਰ ਕਾਂਟਰੈਕਟਰ ਦਾ ਹੋਇਆ ਦਿਹਾਂਤ

dinyar contractor death
05 June, 2019 04:20:55 PM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ ਦਿਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ ਅਤੇ ਵੱਧਦੀ ਉਮਰ ਦੇ ਚਲਦੇ ਹੋਣ ਵਾਲੀਆਂ ਤਕਲੀਫਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ। ਉਨ੍ਹਾਂ ਨੇ ਅੱਜ ਆਪਣੇ ਆਖਰੀ ਸਾਹ ਲਏ ਅਤੇ ਦੁਪਹਿਰ ਸਾਢੇ ਤਿੰਨ ਵਜੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ 'ਤੇ ਪੀ. ਐੱਮ. ਮੋਦੀ ਨੇ ਵੀ ਦੁਖ ਜ਼ਾਹਿਰ ਕੀਤਾ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਪੱਦਮ ਸ਼੍ਰੀ ਦਿਨਯਾਰ ਕਾਂਟਰੈਕਟਰ ਬਹੁਤ ਖਾਸ ਸਨ ਕਿਉਂਕਿ ਉਨ੍ਹਾਂ ਨੇ ਦੁਨੀਆ ਨੂੰ ਬੇਸ਼ੁਮਾਰ ਖੁਸ਼ੀਆਂ ਦਿੱਤੀਆਂ।
 

ਦਿਨਯਾਰ ਕਾਂਟਰੈਕਟਰ ਦੀ ਐਕਟਿੰਗ ਨਾਲ ਲੋਕਾਂ ਦੇ ਮੂੰਹ 'ਤੇ ਸਮਾਈਲ ਆ ਜਾਂਦੀ ਸੀ। ਥੀਏਟਰ ਹੋਵੇ, ਟੀ.ਵੀ. ਜਾਂ ਫਿਲਮਾਂ ਉਨ੍ਹਾਂ ਨੇ ਹਰ ਮਾਧਿਅਮ 'ਚ ਕਮਾਲ ਦਾ ਕੰਮ ਕੀਤਾ ਹੈ।ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਮੇਰੀਆਂ ਸੰਵੇਦਨਾਵਾਂ ਹਨ।'' ਦਿਨਯਾਰ ਨੇ 'ਬਾਜ਼ੀਗਰ', 'ਖਿਲਾੜੀ', 'ਬਾਦਸ਼ਾਹ' ਅਤੇ '36 ਚਾਇਨਾ ਟਾਊਨ' ਵਰਗੀਆਂ ਸ਼ਾਨਦਾਰ ਫਿਲਮਾਂ 'ਚ  ਕੰਮ ਕੀਤਾ ਹੈ। ਉਨ੍ਹਾਂ ਦੀ ਹਰ ਇਕ ਫਿਲਮ 'ਚ ਕਾਮੇਡੀ ਦਾ ਤੜਕਾ ਹੁੰਦਾ ਸੀ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀ।


Tags: Dinyar ContractorDeath KhiladiBaazigarBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.