FacebookTwitterg+Mail

ਇਸਲਾਮ ਕਬੂਲਣ 'ਤੇ ਭੱੜਕੇ ਫੈਨਸ, ਦੀਪਿਕਾ ਤੋਂ ਇੰਝ ਮਿਲਿਆ ਕਰਾਰਾ ਜਵਾਬ

dipika kakar
07 March, 2018 01:26:09 PM

ਮੁੰਬਈ (ਬਿਊਰੋ)— ਟੀ. ਵੀ. ਦੀ ਪਸੰਦੀਦਾਰ ਨੂੰਹ ਦੀਪਿਕਾ ਕੱਕੜ ਮਤਲਬ ਸਿਮਰ ਦੀ ਕੁਝ ਦਿਨ ਪਹਿਲਾਂ ਅਭਿਨੇਤਾ ਸ਼ੋਏਬ ਇਬ੍ਰਾਹਿਮ ਨਾਲ ਵਿਆਹ ਹੋਇਆ ਹੈ। ਸ਼ੋਏਬ ਨਾਲ ਵਿਆਹ ਲਈ ਅਦਾਕਾਰਾ ਨੇ ਆਪਣਾ ਧਰਮ ਬਦਲਿਆ। ਵਿਆਹ ਤੋਂ ਬਾਅਦ ਦੀਪਿਕਾ ਕੱਕੜ ਨਾਲ ਉਨ੍ਹਾਂ ਦਾ ਨਾਮ ਫੈਜਾ ਹੋਣ ਦੀ ਖਬਰ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਧਰਮ ਤਬਦੀਲੀ ਨੂੰ ਲੈ ਕੇ ਕੁਝ ਫੈਨਸ ਨੇ ਨਾਰਾਜ਼ਗੀ ਜਾਹਿਰ ਕੀਤੀ ਸੀ। ਹੁਣ ਇਸ ਮਾਮਲੇ 'ਤੇ ਅਦਾਕਾਰਾ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਸ ਨੂੰ ਆਪਣਾ ਨਿੱਜੀ ਮਾਮਲਾ ਦੱਸਿਆ ਹੈ।

Punjabi Bollywood Tadka
ਦਰਅਸਲ, ਇੱਕ ਇੰਟਰਵਿਓ ਦੌਰਾਨ ਦੀਪਿਕਾ ਨੇ ਇਸਲਾਮ ਕਬੂਲਣ ਦੀ ਗੱਲ ਮੰਨੀ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਫੈਸਲੇ 'ਤੇ ਮਾਨ ਹੈ। ਦੀਪਿਕਾ ਨੇ ਕਿਹਾ,''ਇਸ ਫੈਸਲੇ ਵਿਚ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ। ਇਹ ਮੇਰੀ ਜ਼ਿੰਦਗੀ ਦਾ ਨਿੱਜੀ ਮਾਮਲਾ ਹੈ। ਕਿਸੇ ਨੂੰ ਇਸ ਵਿਚ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ।''

Punjabi Bollywood Tadka
ਦੀਪਿਕਾ ਨੇ ਇਸ 'ਤੇ ਅੱਗੇ ਕਿਹਾ,''ਜੋ ਹੈ ਉਹ ਹੈ। ਮੈਂ ਇਹ ਕੀਤਾ ਹੈ ਪਰ ਕਿਉਂ ਅਤੇ ਕਦੋਂ ਕੀਤਾ ਇਸ ਬਾਰੇ 'ਚ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਇਹ ਮੇਰਾ ਪਰਸਨਲ ਮੁੱਦਾ ਹੈ।'' ਦੀਪਿਕਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਤੇ ਸ਼ੋਏਬ ਨੇ ਆਪਣਾ ਵਿਆਹ ਦੀ ਖੁਸ਼ੀ ਨੂੰ ਫੈਨਸ ਨਾਲ ਸ਼ੇਅਰ ਕੀਤਾ ਪਰ ਪਰਸਨਲ ਸਪੇਸ 'ਚ ਦਖਲ ਦੇਣ ਦਾ ਹੱਕ ਕਿਸੇ ਨੂੰ ਨਹੀਂ ਹੈ। ਉਨ੍ਹਾਂ ਨੇ ਧਰਮ ਤਬਦੀਲੀ ਆਪਣੇ ਲਈ ਅਤੇ ਆਪਣੀਆਂ ਖੁਸ਼ੀਆਂ ਲਈ ਕੀਤੀ ਹੈ।


Tags: Shoaib IbrahimDipika KakarInstagram MarriageTv Actress

Edited By

Manju

Manju is News Editor at Jagbani.