FacebookTwitterg+Mail

ਮੁਸਲਿਮ ਬਣ ਚੁੱਕੀ ਦੀਪਿਕਾ ਨੇ ਰੱਖਿਆ ਰੋਜ਼ਾ, ਇਸ ਅੰਦਾਜ਼ 'ਚ ਮਨਾਵੇਗੀ ਈਦ

dipika kakar
12 June, 2018 04:37:35 PM

ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਨੂੰਹ 'ਸਿਮਰ' ਭਾਵ ਦੀਪਿਕਾ ਕੱਕੜ ਦਾ ਕੁਝ ਮਹੀਨੇ ਪਹਿਲਾਂ ਐਕਟਰ ਸ਼ੋਏਬ ਇਬ੍ਰਾਹਿਮ ਨਾਲ ਵਿਆਹ ਹੋਇਆ ਸੀ। ਦੀਪਿਕਾ ਅੱਜਕਲ ਟੀ. ਵੀ. ਇੰਡਸਟਰੀ ਤੋਂ ਦੂਰ ਆਪਣੀ ਫੈਮਿਲੀ ਨਾਲ ਸਮਾਂ ਬਿਤਾ ਰਹੀ ਹੈ। ਦੀਪਿਕਾ ਦੇ ਫੈਨ ਪੇਜ਼ ਤੋਂ ਇੰਸਟਾਗਰਾਮ 'ਤੇ ਪਰਿਵਾਰ ਨਾਲ ਇਫਤਾਰ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਦੀਪਿਕਾ ਨੇ ਇੰਟਰਵਿਊ 'ਚ ਦੱਸਿਆ ਕਿ ਵਿਆਹ ਤੋਂ ਬਾਅਦ ਜ਼ਿੰਦਗੀ 'ਚ ਸ਼ਾਂਤੀ ਆ ਗਈ ਹੈ। ਮੈਂ ਸ਼ੋਏਬ ਲਈ ਖਾਣਾ ਬਣਾਉਂਦੀ ਹਾਂ। ਘਰ 'ਚ ਸ਼ੋਏਬ ਦੀ ਮਾਂ ਅਤੇ ਭੈਣ ਨਾਲ ਸਮਾਂ ਬਿਤਾਉਂਦੀ ਹਾਂ। ਦੀਪਿਕਾ ਨੇ ਸ਼ੋਏਬ ਦੇ ਪਰਿਵਾਰ ਨਾਲ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਦੀਪਿਕਾ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਵੀ ਰੱਖ ਰਹੀ ਹੈ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾ ਰੱਖਣਾ ਇੰਨਾ ਮੁਸ਼ਕਿਲ ਨਹੀਂ ਹੈ, ਜਿੰਨਾ ਮੈਂ ਵਿਆਹ ਤੋਂ ਪਹਿਲਾਂ ਸੋਚਦੀ ਸੀ।'' ਈਦ ਦੀਆਂ ਤਿਆਰੀਆਂ 'ਤੇ ਦੀਪਿਕਾ ਨੇ ਦੱਸਿਆ, ''ਮੈਂ ਗ੍ਰੀਨ ਕਲਰ ਦਾ ਸ਼ਰਾਰਾ ਪਾਉਣ ਵਾਲੀ ਹਾਂ। ਮੇਰੀ ਪੂਰੀ ਵਾਰਡਰੋਬ ਤਿਆਰ ਹੈ। ਪਰਿਵਾਰ ਦੇ ਸਾਰੇ ਲੋਕ ਬਹੁਤ ਉਤਸੁਕ ਹਨ।

Punjabi Bollywood Tadka

ਰਿਪੋਰਟਸ ਮੁਤਾਬਕ ਲੰਬੇ ਸਮੇਂ ਤੋਂ ਲਿਵ ਇਨ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਦੀਪਿਕਾ ਨੇ ਸ਼ੋਏਬ ਨਾਲ ਵਿਆਹ ਕਰਕੇ ਆਪਣਾ ਧਰਮ ਬਦਲ ਲਿਆ ਸੀ। ਵਿਆਹ ਤੋਂ ਬਾਅਦ ਦੀਪਿਕਾ ਕੱਕੜ ਨੇ ਆਪਣਾ ਨਾਂ ਫੈਜ਼ਾ ਰੱਖ ਲਿਆ ਸੀ।
ਇਸਲਾਮਿਕ ਰੀਤੀ-ਰਿਵਾਜ਼ ਨਾਲ ਵਿਆਹ ਕਰਨ ਅਤੇ ਧਰਮ ਬਦਲਣ ਨੂੰ ਲੈ ਕੇ ਦੀਪਿਕਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ।

Punjabi Bollywood Tadka

ਬਾਅਦ 'ਚ ਇਕ ਇੰਟਰਵਿਊ 'ਚ ਦੀਪਿਕਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਮਾਣ ਹੈ। ਦੀਪਿਕਾ ਨੇ ਇਸ ਬਾਰੇ ਕਿਹਾ ਸੀ, ''ਮੇਰਾ ਪਰਿਵਾਰ ਮੇਰੇ ਇਸ ਫੈਸਲੇ ਨਾਲ ਹੈ। ਇਹ ਮੇਰੀ ਜ਼ਿੰਦਗੀ ਦਾ ਨਿੱਜੀ ਮਾਮਲਾ ਹੈ। ਕਿਸੇ ਨੂੰ ਇਸ 'ਚ ਦਖਲ ਦੇਣ ਦੀ ਅਨੁਮਤੀ ਨਹੀਂ ਹੈ।''

Punjabi Bollywood Tadka


Tags: Dipika KakarShoaib IbrahimSasural Simar KaEidRamzan

Edited By

Chanda Verma

Chanda Verma is News Editor at Jagbani.