ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ 'ਸਸੁਰਾਲ ਸਿਮਰ ਕਾ' 'ਚ 'ਸਿਮਰ' ਦੇ ਕਿਰਦਾਰ ਨਾਲ ਜਾਣੀ ਜਾਂਦੀ ਦੀਪਿਕਾ ਕੱਕੜ ਦਾ ਜਨਮ 6 ਅਗਸਤ ਨੂੰ ਸੈਲੀਬ੍ਰੇਟ ਕੀਤਾ ਗਿਆ। ਕੁਝ ਮਹੀਨੇ ਪਹਿਲਾਂ ਹੀ ਦੀਪਿਕਾ ਨੇ ਸ਼ੋਏਬ ਇ੍ਰਬਾਹਿਮ ਨਾਲ ਵਿਆਹ ਕੀਤਾ ਸੀ। ਸ਼ੋਏਬ ਨੇ ਵਿਆਹ ਤੋਂ ਬਾਅਦ ਦੀਪਿਕਾ ਦੇ ਪਹਿਲੇ ਜਨਮਦਿਨ ਨੂੰ ਖਾਸ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਸ਼ੋਏਬ ਨੇ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਸ਼ੋਏਬ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਤੁਸੀਂ ਜੋ ਕਰਨਾ ਚਾਹੁੰਦੇ ਹੋ ਮੈਂ ਉਸ 'ਚ ਤੁਹਾਡਾ ਪੂਰਾ ਸਮਰਥਨ ਕਰਾਂਗਾ''। ਇਸ ਤੋਂ ਬਾਅਦ ਇ੍ਰਬਾਹਿਮ ਨੇ ਮਜ਼ਾਕ 'ਚ ਲਿਖਿਆ, ਕਿਉਂਕਿ ਹੁਣ ਕੋਈ ਹੋਰ ਹਲ ਨਹੀਂ ਹੈ। ਦੀਪਿਕਾ ਨੇ ਆਪਣਾ ਇਹ ਜਨਮਦਿਨ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਮਨਾਇਆ।
ਦੱਸਣਯੋਗ ਹੈ ਕਿ ਦੀਪਿਕਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਉਹ ਮਲਟੀਸਟਾਰਰ ਫਿਲਮ 'ਪਲਟਨ' 'ਚ ਨਜ਼ਰ ਆਵੇਗੀ। 'ਸਸੁਰਾਲ ਸਿਮਰ ਕਾ' 'ਚ ਸੰਸਕਾਰੀ ਨੂੰਹ ਦਾ ਕਿਰਦਾਰ ਨਿਭਾਅ ਚੁੱਕੀ ਦੀਪਿਕਾ ਅਸਲ ਜ਼ਿੰਦਗੀ 'ਚ ਵੀ ਇਕ ਸੰਸਕਾਰੀ ਨੂੰਹ ਹੈ।