FacebookTwitterg+Mail

ਵਿਆਹ ਤੋਂ ਬਾਅਦ 'ਬਿੱਗ ਬੌਸ' 'ਚ ਨਜ਼ਰ ਆਵੇਗੀ ਦੀਪਿਕਾ

dipika kakar
02 September, 2018 11:50:48 AM

ਮੁੰਬਈ (ਬਿਊਰੋ)— ਛੋਟੇ ਪਰਦੇ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 12' ਇਕ ਵਾਰ ਫਿਰ ਦਸਤਕ ਦੇਣ ਵਾਲਾ ਹੈ। ਸੀਜ਼ਨ 11 ਦੀ ਸਫਲਤਾ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਅਗਲੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸਭ ਤੋਂ ਜ਼ਿਆਦਾ ਇਸ ਗੱਲ ਦਾ ਇੰਤਜ਼ਾਰ ਸੀ ਕਿ ਇਸ ਵਾਰ ਮੁਕਾਬਲੇਬਾਜ਼ ਕੌਣ ਹੋਣਗੇ। ਇਸ ਵਾਰ ਸ਼ੋਅ 'ਚ ਟੀ. ਵੀ. ਸਟਾਰਜ਼ ਦੀ ਐਂਟਰੀ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ਦੀਪਿਕਾ ਕੱਕੜ ਇਸ ਵਾਰ ਸ਼ੋਅ 'ਚ ਹਿੱਸਾ ਲੈ ਸਕਦੀ ਹੈ। ਜਾਣਕਾਰੀ ਮੁਤਾਬਕ ਦੀਪਿਕਾ ਕੱਕੜ 'ਤੇ ਉਸ ਪਤੀ ਸ਼ੋਏਬ ਨਾਲ ਪਹਿਲਾਂ ਸੰਪਰਕ ਕੀਤਾ ਗਿਆ। ਇਹ ਵੀ ਕਿਹਾ ਜਾ ਰਿਹਾ ਸੀ ਕਿ ਦੀਪਿਕਾ ਆਪਣੀ ਮਾਂ ਨਾਲ ਇਸ ਸ਼ੋਅ 'ਚ ਨਜ਼ਰ ਆ ਸਕਦੀ ਹੈ ਪਰ ਹੁਣ ਦੀਪਿਕਾ ਦੇ ਆਉਣ ਦੀ ਖਬਰ 'ਤੇ ਮੁਹਰ ਲੱਗ ਚੁੱਕੀ ਹੈ।


ਦੀਪਿਕਾ ਦੀ ਫਿਲਮ 'ਪਲਟਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਦੀਪਿਕਾ ਕਿਸੇ ਸ਼ੋਅ ਦੀ ਬਜਾਏ ਰਿਐਲਿਟੀ ਸ਼ੋਅ ਦਾ ਹਿੱਸਾ ਬਣੇਗੀ। ਦੀਪਿਕਾ ਦਾ ਸ਼ੋਅ 'ਚ ਆਉਣਾ ਪ੍ਰਸ਼ੰਸਕਾਂ ਲਈ ਬੇਹੱਦ ਖਾਸ ਹੋਵੇਗਾ। ਇਸ ਦੀ ਵਜ੍ਹਾ ਹੈ ਕਿ ਦੀਪਿਕਾ ਟੀ. ਵੀ. ਦੇ ਹਿੱਟ ਸ਼ੋਅ 'ਸਸੁਰਾਲ ਸਿਮਰ ਕਾ' 'ਚ ਲੀਡ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਸ਼ੋਅ 'ਚ ਉਸ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: Dipika Kakar Shoaib Ibrahim Bigg Boss 12 Contestant Paltan Tv Actress

Edited By

Kapil Kumar

Kapil Kumar is News Editor at Jagbani.