FacebookTwitterg+Mail

ਦੀਪਿਕਾ ਦੇ ਨਿਸ਼ਾਨੇ 'ਤੇ ਹੈਪੀ ਕਲੱਬ, ਨਾਮੀਨੇਸ਼ਨ ਟਾਸਕ 'ਚ ਸੁਰਭੀ ਨੂੰ ਪਛਾੜਿਆ

dipika kakar
20 November, 2018 06:00:52 PM

ਮੁੰਬਈ(ਬਿਊਰੋ)— 'ਵੀਕੈਂਡ ਕਾ ਵਾਰ' ਫਰਾਹ ਖਾਨ ਦੇ ਘਰ ਤੋਂ ਜਾਣ ਦੇ ਬਾਅਦ ਦੀਪਿਕਾ ਨੇ ਰੋਮਿਲ ਤੇ ਸ੍ਰਿਸ਼ਟੀ ਨੂੰ ਲੰਮੇ ਹੱਥੀ ਲਿਆ। ਅਜੇ ਮਾਮਲਾ ਠੰਡਾ ਵੀ ਨਹੀਂ ਹੋਇਆ ਕਿ ਬਿੱਗ ਬੌਸ ਨੇ ਇਕ ਨਵਾਂ ਟਾਸਕ ਘਰ ਵਾਲਿਆਂ ਸਾਹਮਣੇ ਰੱਖ ਦਿੱਤਾ।

Punjabi Bollywood Tadka

ਦੀਪਿਕਾ ਰੋਮਿਲ ਦੇ ਵਿਵਹਾਰ ਤੋਂ ਬਾਅਦ ਹੈਪੀ ਕਲੱਬ ਦੇ ਮੈਂਬਰਾਂ ਤੋਂ ਪੂਰੀ ਤਰ੍ਹਾਂ ਚਿੜ ਗਈ ਸੀ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਉਣ ਦੇ ਮੂਡ 'ਚ ਆ ਗਈ। ਨਵੇਂ ਟਾਸਕ 'ਚ ਬਿੱਗ ਬੌਸ ਨਾਮੀਨੇਟ ਹੋਏ ਘਰ ਦੇ ਮੈਬਰਾਂ ਤੋਂ ਕਿਸੇ ਤਿੰਨ ਨੂੰ ਬੱਚਣ ਦਾ ਮੌਕਾ ਦੇਣ ਵਾਲੇ ਹਨ ਪਰ ਇਹ ਬਚਾਅ ਇਕ ਬਹਿਸ ਨਾਲ ਹੋਵੇਗਾ। ਇਸ ਟਾਸਕ 'ਚ ਮੁਕਾਬਲੇਬਾਜ਼ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਘਰ 'ਚ ਰਹਿਣ ਵਾਲੇ ਦੂਜੇ ਮੈਬਰਾਂ ਤੋਂ ਕਿਵੇਂ ਬਿਹਤਰ ਹਨ।

Punjabi Bollywood Tadka

ਇਸ ਟਾਸਕ 'ਚ ਸੁਰਭੀ ਰਾਣਾ, ਦੀਪਿਕਾ ਤੇ ਦੀਪਕ ਵਿਚਕਾਰ ਸਖਤ ਜ਼ਬਰਦਸਤ ਟੱਕਰ ਹੁੰਦੀ ਹੈ। ਇਸ ਦੌਰਾਨ ਜਦੋਂ ਸੁਰਭੀ ਆਪਣੀ ਖਾਸੀਅਤ ਦੱਸਣ ਲਗਦੀ ਹੈ ਤਾਂ ਦੀਪਿਕਾ ਉਸ ਦੀਆਂ ਬੁਰਾਈਆਂ ਦੱਸ ਕੇ ਹੋਸ਼ ਉਡਾ ਦਿੰਦੀ ਹੈ। ਇਸ ਤੋਂ ਬਾਅਦ ਸੁਰਭੀ ਗੁੱਸੇ 'ਚ ਆਉਂਦੀ ਹੈ ਕਿ ਉਹ ਉਸ ਦੀ ਐਕਟਿੰਗ ਕਰ ਰਹੀ ਹੈ।

Punjabi Bollywood Tadka

ਦੀਪਿਕਾ ਸੁਰਭੀ 'ਤੇ ਪਲਟਵਾਰ ਕਰਦੀ ਹੋਈ ਕਹਿੰਦੀ ਹੈ ਕਿ ਉਹ ਕੁਝ ਵੀ ਬਣ ਜਾਵੇਗੀ ਪਰ ਸੁਰਭੀ ਰਾਣਾ ਕਦੇ ਨਹੀ ਬਣ ਸਕਦੀ। ਬੀਤੀ ਰਾਤ ਦੇ ਟਾਸਕ 'ਚ ਜਿਸ ਤਰ੍ਹਾਂ ਰੋਮਿਲ ਤੇ ਸ੍ਰਿਸ਼ਟੀ ਨੇ 'ਭਈਆਂ ਵਰਸੇਜ਼ ਸਈਆਂ' ਦਾ ਜੋ ਐਕਟ ਕੀਤਾ, ਉਸ ਨੂੰ ਦੇਖ ਉਹ ਭੜਕ ਗਈ ਸੀ। ਅਜਿਹੇ 'ਚ ਲਗਦਾ ਹੈ ਕਿ ਦੀਪਿਕਾ ਦਾ ਇਹ ਗੁੱਸਾ ਅਜੇ ਜਲਦੀ ਸ਼ਾਤ ਨਹੀਂ ਹੋਣ ਵਾਲਾ ਹੈ।

#DeepakThakur ko pareshaan karne ke liye @imrohitsuchanti aur #SomiKhan ke paas hain kuch anokhi tarkeebein! Kya honge woh apne iss maqsad mein kamyaab? Dekhiye #BiggBoss12 aaj raat 9 baje. #BB12 pic.twitter.com/OQKxy4b5yX

— COLORS (@ColorsTV) November 19, 2018

 


Tags: Dipika Kakar Deepak Thakur Somi Khan Bigg Boss 12 Happy Club Tv Show

Edited By

Kapil Kumar

Kapil Kumar is News Editor at Jagbani.