FacebookTwitterg+Mail

'ਬਿੱਗ ਬੌਸ 12' ਲਈ ਦੀਪਿਕਾ ਕੱਕੜ ਨੂੰ ਆਫਰ ਹੋਈ ਹਿਨਾ ਖਾਨ ਤੋਂ ਦੁੱਗਣੀ ਫੀਸ

dipika kakar and  hina khan
04 September, 2018 04:35:13 PM

ਮੁੰਬਈ(ਬਿਊਰੋ)— ਜਲਦ ਹੀ 'ਬਿੱਗ ਬੌਸ 12' ਟੀ. ਵੀ. 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਆਏ ਦਿਨ ਸ਼ੋਅ ਦੀ ਕੋਈ ਨਾ ਕੋਈ ਅਪਡੇਟ ਸੁਰਖੀਆਂ 'ਚ ਆ ਹੀ ਜਾਂਦੀ ਹੈ। ਜਿੱਥੇ ਟੀ. ਵੀ. ਦੀ ਨੂੰਹ ਦੀਪਿਕਾ ਕੱਕੜ ਸ਼ੋਅ 'ਚ ਆਉਣ ਦੀ ਤਿਆਰੀ ਕਰ ਚੁੱਕੀ ਹੈ, ਇਸ ਦੇ ਨਾਲ ਹੀ ਖਬਰ ਹੈ ਕਿ ਉਸ ਨੂੰ ਇਸ ਸਾਲ ਦੇ ਸੀਜ਼ਨ 'ਚ ਇੰਡੀਅਨ ਸਟਾਰਸ 'ਚ ਸਭ ਤੋਂ ਵੱਧ ਅਤੇ ਪਿਛਲੇ ਸਾਲ ਦੀ ਹਿਨਾ ਖਾਨ ਤੋਂ ਦੁੱਗਣੀ ਫੀਸ ਆਫਰ ਕੀਤੀ ਗਈ ਹੈ। ਜੀ ਹਾਂ 16 ਸਤੰਬਰ ਨੂੰ ਸ਼ੁਰੂ ਹੋਣ ਵਾਲੇ 'ਬਿੱਗ ਬੌਸ 12' ਲਈ ਦੀਪਿਕਾ ਕੱਕੜ ਨੂੰ ਹਫਤੇ ਦੀ 12-14 ਲੱਖ ਦੀ ਮੋਟੀ ਫੀਸ ਆਫਰ ਹੋਈ ਹੈ। ਜਦੋਂਕਿ ਪਿਛਲੇ ਸੀਜ਼ਨ 'ਚ ਹਿਨਾ ਖਾਨ ਨੇ ਸਭ ਤੋਂ ਵੱਧ ਫੀਸ 7-8 ਲੱਖ ਹਰ ਹਫਤੇ ਲਈ ਲਿਆ ਸੀ। ਪਹਿਲਾਂ ਖਬਰ ਸੀ ਕਿ ਦੀਪਿਕਾ ਇਸ ਸ਼ੋਅ 'ਚ ਆਪਣੇ ਪਤੀ ਸ਼ੋਇਬ ਨਾਲ ਹਿੱਸਾ ਲਵੇਗੀ ਪਰ ਹੁਣ ਲੱਗ ਰਿਹਾ ਹੈ ਕਿ ਅਜਿਹਾ ਨਹੀਂ।


ਦੱਸ ਦੇਈਏ ਕਿ ਸ਼ੋਅ 'ਚ 6 ਸਿੰਗਲ ਸੈਲੇਬ੍ਰਿਟੀਜ਼ ਹੋਣਗੇ। ਇਸ ਤੋਂ ਇਲਾਵਾ 5 ਕਾਮਨਰਸ ਦੀਆਂ ਜੋੜੀਆਂ ਅਤੇ 5 ਕਾਮਨਰਸ ਵੀ ਹੋਣਗੇ। ਬਾਅਦ 'ਚ ਕਾਮਨਰਸ ਨੂੰ ਸੈਲੇਬ੍ਰਿਟੀਜ਼ ਨਾਲ ਪੇਅਰ ਕੀਤਾ ਜਾਣਾ ਹੈ। ਹੁਣ ਤੱਕ ਇੰਡੀਅਨ ਕੰਟੈਸਟੈਂਟਸ 'ਚ ਦੀਪਿਕਾ ਨੂੰ ਸਭ ਤੋਂ ਵੱਧ ਰਕਮ ਆਫਰ ਹੋਈ ਹੈ।


Tags: Dipika KakarDouble FeesHina KhanBigg Boss 12Salman KhanTV Celebrity

Edited By

Sunita

Sunita is News Editor at Jagbani.