FacebookTwitterg+Mail

'ਬਿੱਗ ਬੌਸ 12' 'ਚ ਦੀਪਿਕਾ ਕੱਕੜ ਦੀ ਐਂਟਰੀ 'ਤੇ ਪਤੀ ਸ਼ੋਇਬ ਨੇ ਲਾਈ ਪੱਕੀ ਮੋਹਰ

dipika kakar and shoaib ibrahim
12 September, 2018 05:02:38 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਕੌਣ ਆ ਰਿਹਾ ਤੇ ਕੌਣ ਨਹੀਂ, ਇਹ ਤਾਂ ਸਭ ਸਾਰਿਆਂ ਨੂੰ ਹੋਲੀ-ਹੋਲੀ ਪਤਾ ਲੱਗਦਾ ਜਾ ਰਿਹਾ ਹੈ। ਫੈਨਜ਼ ਵੀ ਇਸ ਸ਼ੋਅ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਜ਼ਨ ਦੇ ਸ਼ੋਅ 'ਚ 'ਸਸੁਰਾਲ ਸਿਮਰ ਕਾ' ਦੀ ਅਦਾਕਾਰਾ ਦੀਪਿਕਾ ਕੱਕੜ ਵੀ ਆ ਰਹੀ ਹੈ। ਇਸ 'ਤੇ ਦੀਪਿਕਾ ਨੇ ਖੁਦ ਮੋਹਰ ਲਾਈ ਸੀ ਪਰ ਹੁਣ ਇਸ ਖਬਰ 'ਤੇ ਦੀਪਿਕਾ ਦੇ ਪਤੀ ਸ਼ੋਇਬ ਇਬ੍ਰਾਹਮ ਨੇ ਵੀ ਬਿਆਨ ਦਿੱਤਾ ਹੈ।

Dipika Kakar and Shoaib Ibrahim
ਹਾਲ ਹੀ 'ਚ ਇੰਟਰਵਿਊ 'ਚ ਸ਼ੋਇਬ ਨੇ ਕਿਹਾ, “ਪਹਿਲਾਂ ਹੀ ਫੈਨਜ਼ ਨੇ ਰਿਪੋਰਟ ਪੜ੍ਹ ਲਈ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕ ਮੇਰੇ ਤੋਂ ਬਿਹਤਰ ਜਾਣਦੇ ਹਨ। ਇਸ ਸ਼ੋਅ 'ਚ ਹਰ ਕੋਈ ਆਉਣਾ ਚਾਹੁੰਦਾ ਹੈ। ਮੈਂ ਹੁਣ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਜੇਕਰ ਸਭ ਦੱਸ ਦਵਾਂਗਾ ਤਾਂ ਸਸਪੈਂਸ ਕੀ ਰਹੇਗਾ।“

Image result for Dipika Kakar and Shoaib Ibrahim

'ਬਿੱਗ ਬੌਸ 12' 'ਚ ਭਾਰਤੀ ਸਿੰਘ ਆਪਣੇ ਪਤੀ ਹਰਸ਼, ਸਾਬਕਾ ਕ੍ਰਿਕਟ ਖਿਡਾਰੀ ਸ਼੍ਰੀਸੰਤ, ਦੀਪਿਕਾ ਕੱਕੜ, ਭਜਨ ਗਾਇਕ ਅਨੁਪ ਜਲੋਟ, ਤਨੁਸ਼੍ਰੀ ਦੱਤਾ ਤੇ ਨੇਹਾ ਦੇ ਨਾਲ-ਨਾਲ ਅਡਲਟ ਕੱਪਲ ਡੈਨੀ ਤੇ ਮਾਹਿਕਾ ਸ਼ਰਮਾ ਦੇ ਨਾਂ ਸਾਹਮਣੇ ਆਏ ਹਨ। ਸ਼ੋਅ ਸ਼ੁਰੂ ਹੋਣ 'ਚ ਸਿਰਫ ਚਾਰ ਦਿਨ ਬਾਕੀ ਹਨ। ਖਬਰਾਂ ਤਾਂ ਇਹ ਵੀ ਹਨ ਕਿ ਇਸ ਵਾਰ ਦੇ ਸ਼ੋਅ ਦਾ ਪਹਿਲਾ ਐਪੀਸੋਡ ਸਲਮਾਨ ਪਿਛਲੇ ਸਾਲ ਦੀ ਆਪਣੀ ਫੇਵਰੇਟ ਕੰਟੈਸਟੈਂਟ ਸ਼ਿਲਪਾ ਸ਼ਿੰਦੇ ਨਾਲ ਹੋਸਟ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਲਪਾ ਤੇ ਸਲਮਾਨ ਦੀ ਜੁਗਲਬੰਦੀ ਸ਼ੋਅ 'ਚ ਦੇਖਣ ਵਾਲੀ ਹੋਵੇਗੀ।

Related image


Tags: Dipika KakarBigg Boss 12ContestantShoaib IbrahimSalman KhanKaranvir BohraTv Show

Edited By

Sunita

Sunita is News Editor at Jagbani.