FacebookTwitterg+Mail

ਦੀਪਿਕਾ ਦੇ 'ਬਿੱਗ ਬੌਸ 12' 'ਚ ਜਾਂਦੇ ਹੀ ਸ਼ੋਇਬ ਨੂੰ ਆਈ ਯਾਦ, ਸ਼ੇਅਰ ਕੀਤੀ ਖਾਸ ਵੀਡੀਓ

dipika kakar and shoaib ibrahim
19 September, 2018 10:17:23 AM

ਮੁੰਬਈ(ਬਿਊਰੋ)— 'ਬਿੱਗ ਬੌਸ' ਦਾ 12ਵਾਂ ਸੀਜ਼ਨ ਇਸ ਐਤਵਾਰ ਨੂੰ ਸ਼ੁਰੂ ਹੋ ਚੁੱਕਿਆ ਹੈ। ਸ਼ੋਅ ਦੇ 3 ਦਿਨ ਗੁਜ਼ਰ ਚੁੱਕੇ ਹਨ। ਸ਼ੋਅ ਦਾ ਪ੍ਰੀਮੀਅਰ ਐਪੀਸੋਡ ਕਾਫੀ ਗ੍ਰੈਂਡ ਸੀ, ਜਿਸ 'ਚ ਦੀਪਿਕਾ ਨੇ ਆਪਣੇ ਪਤੀ ਸ਼ੋਇਬ ਤੋਂ ਬਿਨਾ ਐਂਟਰੀ ਕੀਤੀ। 'ਬਿੱਗ ਬੌਸ' 'ਚ ਐਂਟਰੀ ਤੋਂ ਪਹਿਲਾਂ ਦੀਪਿਕਾ ਕੱਕੜ ਕਾਫੀ ਇਮੋਸ਼ਨਲ ਹੋ ਗਈ ਸੀ ਤੇ ਸ਼ੋਇਬ ਨੇ ਹੱਸਦੇ ਹੋਏ ਉਸ ਨੂੰ ਘਰ 'ਚ ਦਾਖਲ ਕੀਤਾ। ਦੀਪਿਕਾ ਦੇ ਘਰ 'ਚ ਐਂਟਰ ਹੋਣ ਤੋਂ ਬਾਅਦ ਬੀਤੇ ਦਿਨ ਸ਼ੋਇਬ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਵੇਂ 'ਬਿੱਗ ਬੌਸ 12' 'ਚ ਦਾਖਲ ਹੋਣ ਦੀ ਗੱਲ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ੋਇਬ ਨੇ ਦੀਪਿਕਾ ਦੇ ਫੈਨਜ਼ ਲਈ ਖਾਸ ਮੈਸੇਜ ਵੀ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ, “ਹਾਂ! @ ms.dipika  ਮੇਰੀ ਜ਼ਿੰਦਗੀ ਹੈ, ਜੋ 'ਬਿੱਗ ਬੌਸ' ਹਾਊਸ 'ਚ ਹੈ। ਹੁਣ, ਅਸਲ ਦੀਪਿਕਾ ਦਿਖੇਗੀ। ਹੁਣ ਸਭ ਦੇ ਸਪੋਰਟ ਦੀ ਲੋੜ ਹੈ, ਤੁਹਾਡੇ ਪਿਆਰ ਦੀ ਲੋੜ ਹੈ। ਹਾਂ ਦੀਪੀ, ਤੁਸੀਂ ਇਕ ਮਜ਼ਬੂਤ ਮਹਿਲਾ ਹੋ, ਮੈਨੂੰ ਪਤਾ ਹੈ ਕਿ ਚੰਗੇ ਸਮੇਂ ਹੋਣਗੇ ਤੇ ਔਖਾ ਸਮਾਂ ਵੀ ਆਵੇਗਾ ਪਰ ਮੈਨੂੰ ਪਤਾ ਹੈ ਕਿ ਤੁਸੀਂ ਚੰਗੀ ਤਰ੍ਹਾਂ ਇਸ ਸਫਰ ਨੂੰ ਪਾਰ ਕਰੋਗੇ ਤੇ ਹਮੇਸ਼ਾ ਯਾਦ ਰੱਖਣਾ, ਜੋ ਕੁਝ ਵੀ ਹੋਵੇ, ਤੁਹਾਡਾ ਐਫ. ਐਫ. ਐਫ, ਪਰਿਵਾਰ, ਦੋਸਤ ਤੇ ਫਨ-ਫੈਮਿਲੀ ਹਮੇਸ਼ਾ ਤੁਹਾਡੇ ਨਾਲ ਹੈ।''

 

ਪੈਨੇਲਟੀ ਬਣ ਆਈ ਸ਼ਿਲਪਾ ਸ਼ਿੰਦੇ ਨੇ ਦੀਪਿਕਾ ਕੱਕੜ ਨੂੰ ਪ੍ਰਫੈਕਸ਼ਨਿਸਟ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕੀ ਦੀਪਿਕਾ ਸ਼ੋਅ ਦੀ ਮਜ਼ਬੂਤ ਮੁਕਾਬਲੇਬਾਜ਼ ਹੋਵੇਗੀ। ਦੀਪਿਕਾ ਇਸ ਤੋਂ ਪਹਿਲਾਂ ਟੀ. ਵੀ. ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਲੀਡ ਕਿਰਦਾਰ ਨਿਭਾ ਕੇ ਕਾਫੀ ਫੇਮਸ ਹੋ ਚੁੱਕੀ ਹੈ।

 


Tags: Bigg Boss 12ContestantDipika KakarShoaib IbrahimSasural Simar KaSalman Khan

Edited By

Sunita

Sunita is News Editor at Jagbani.