ਜਲੰਧਰ(ਬਿਊਰੋ)— ਸਾਲ 2019 'ਚ ਨਾ ਸਿਰਫ ਬਾਲੀਵੁੱਡ ਅਦਾਕਾਰਾਂ ਲਈ ਸਗੋਂ ਟੀ.ਵੀ. ਸਿਤਾਰਿਆਂ ਲਈ ਵੀ ਕਾਫੀ ਖਾਸ ਰਿਹਾ। ਇਸ ਸਾਲ ਕਈ ਅਜਿਹੇ ਸਟਾਰਸ ਹਨ ਜੋ ਵਿਆਹ ਤੋਂ ਬਾਅਦ ਪਹਿਲਾ ਵੈਲੇਨਟਾਈਨ ਡੇਅ ਸੈਲੀਬਰੇਟ ਕਰ ਰਹੇ ਹਨ। ਹੁਣ ਇਸ ਲਿਸਟ 'ਚ ਟੀ.ਵੀ. ਐਕਟਰ ਸ਼ੋਇਬ ਇਬ੍ਰਾਹਮ ਅਤੇ ਦੀਪਿਕਾ ਕੱਕੜ ਵੀ ਸ਼ਾਮਿਲ ਹਨ। ਜੀ ਹਾਂ, ਸ਼ੋਇਬ ਨੇ ਹਾਲ ਹੀ 'ਚ ਆਪਣੀ ਪਤਨੀ ਨੂੰ ਖਾਸ ਅੰਦਾਜ਼ 'ਚ ਵੈਲੇਨਟਾਈਨ ਵਿਸ਼ ਕੀਤਾ।
ਟੀ.ਵੀ. ਦੇ ਪਸੰਦੀਦਾਰ ਕਪੱਲ ਦੀਪਿਕਾ ਅਤੇ ਸ਼ੋਇਬ ਇਬ੍ਰਾਹਮ ਪਿਛਲੇ ਸਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ ਤੋਂ ਬਾਅਦ ਦੀਪਿਕਾ 'ਬਿੱਗ ਬੌਸ 12' ਦਾ ਹਿੱਸਾ ਬਣੀ ਅਤੇ ਖਿਤਾਬ ਜਿੱਤ ਕੇ ਵਾਪਸ ਆਈ। ਗੱਲ ਕਰੀਏ ਉਨ੍ਹਾਂ ਦੀ ਪਰਸਨਲ ਜ਼ਿੰਦਗੀ ਦੀ ਤਾਂ ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲਾ ਵੈਲੇਨਟਾਈਨ ਡੇਅ ਹੈ।
ਇਸ ਮੌਕੇ 'ਤੇ ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਜਿਸ 'ਚ ਉਨ੍ਹਾਂ ਦੇ ਪਤੀ ਸ਼ੋਇਬ ਉਨ੍ਹਾਂ ਨੂੰ ਗੁਲਾਬ ਦੇ ਰਹੇ ਹਨ। ਇਸ ਤਸਵੀਰ 'ਚ ਦੋਵੇਂ ਵਾਈਟ ਡਰੈੱਸ 'ਚ ਕਾਫੀ ਵਧੀਆ ਲੱਗ ਰਹੇ ਹਨ। ਗੱਲ ਕਰੀਏ ਜੇਕਰ ਵਰਕ ਫਰੰਟ ਦੀ ਤਾਂ ਅਦਾਕਾਰਾ ਫਿਲਹਾਲ ਕਿਸੇ ਵੀ ਸ਼ੋਅ 'ਚ ਨਜ਼ਰ ਨਹੀਂ ਆ ਰਹੀ।