ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਅਮਿਤਾਭ ਬੱਚਨ ਦਾ ਮਸ਼ਹੂਰ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਪਰਤਣ ਵਾਲਾ ਹੈ। 'ਲੌਕ ਡਾਊਨ' ਵਿਚ ਜਦੋਂ ਸਭ ਬੰਦ ਹੈ ਤਾਂ ਅਮਿਤਾਭ ਬੱਚਨ ਨੇ ਫੈਨਜ਼ ਲਈ ਇਹ ਖੁਸ਼ਖਬਰੀ ਦਿੱਤੀ ਹੈ। ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਰਜਿਸਟਰੇਸ਼ਨ ਦੀ ਤਾਰੀਕ ਦਾ ਐਲਾਨ ਕੀਤਾ ਗਿਆ ਹੈ। ਸੋਨੀ ਟੀ.ਵੀ. ਨੇ ਅਮਿਤਾਭ ਬੱਚਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਸ਼ੋਅ ਦਾ ਪ੍ਰੋਮੋ ਵੀ ਲੌਕ ਡਾਊਨ ਨਾਲ ਜੋੜ ਕੇ ਬਣਾਇਆ ਗਿਆ ਹੈ, ਜਿਸ ਵਿਚ ਅਮਿਤਾਭ ਕਹਿੰਦੇ ਹਨ ਕਿ ਭਾਵੇਂ ਹੀ ਸਾਰੀਆਂ ਚੀਜ਼ਾਂ 'ਤੇ ਬ੍ਰੇਕ ਲੱਗ ਗਿਆ ਹੋਵੇ ਪਰ ਸੁਪਨਿਆਂ 'ਤੇ ਕਦੇ ਬ੍ਰੇਕ ਨਹੀਂ ਲੱਗ ਸਕਦੀ। ਚੈਨਲ ਦੇ ਆਧਿਕਾਰਿਕ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ''ਹਰ ਚੀਜ਼ ਨੂੰ ਚੀਜ਼ ਬ੍ਰੇਕ ਲੱਗ ਸਕਦੀ ਹੈ ਪਰ ਸੁਪਨਿਆਂ 'ਤੇ ਕਦੇ ਬ੍ਰੇਕ ਨਹੀਂ ਲੱਗ ਸਕਦੀ। ਆਪਣੇ ਸੁਪਨਿਆਂ ਨੂੰ ਉਡਾਣ ਦੇਣ ਫਿਰ ਆ ਰਹੇ ਹਨ ਅਮਿਤਾਭ ਬੱਚਨ ਲੈ ਕੇ 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ, ਰਜਿਸਟਰੇਸ਼ਨ ਸ਼ੁਰੂ ਹੋਣਗੇ 9 ਮਈ ਰਾਤ 9 ਵਜੇ ਤੋਂ।''

ਦੱਸ ਦੇਈਏ ਕਿ ਸ਼ੋਅ ਦੇ ਇਸ ਪ੍ਰੋਮੋ ਵੀਡੀਓ ਨੂੰ ਫਿਲਮ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਆਪਣੇ ਘਰ ਬੈਠ ਕੇ ਸ਼ੂਟ ਕੀਤਾ ਹੈ। ਇਸ ਬਾਰੇ ਨਿਤੇਸ਼ ਨੇ ਕਿਹਾ, ''ਅਸੀਂ ਹਰ ਸਾਲ ਜਦੋਂ ਵੀ 'ਕੌਨ ਬਨੇਗਾ ਕਰੋੜਪਤੀ' ਨੂੰ ਸ਼ੁਰੂ ਕਰਦੇ ਹਾਂ ਤਾਂ ਇਹ ਕਈ ਕਹਾਣੀਆਂ ਤੋਂ ਗੁਜਰਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਵੀ ਕਰਦਾ ਹੈ। ਇਸ ਵਾਰ ਜਦੋਂ ਹਾਲਾਤ ਨਾਜ਼ੁਕ ਹਨ, ਅਜਿਹੇ ਵਿਚ ਇਹ ਲੋਕਾਂ ਨੂੰ ਇਕ ਫਿਲਮ ਵਾਂਗ ਹੀ ਲੱਗੇਗਾ। 'ਕੌਨ ਬਨੇਗਾ ਕਰੋੜਪਤੀ' ਲੋਕਾਂ ਲਈ ਸਿਰਫ ਇਕ ਗੇਮ ਸ਼ੋਅ ਨਹੀਂ ਹੈ । ਇਸ ਉਸ ਤੋਂ ਕਿਤੇ ਜ਼ਿਆਦਾ ਹੈ। ਇਸ ਉਨ੍ਹਾਂ ਦੇ ਸੁਪਨਿਆਂ ਨੂੰ ਯਾਦ ਕਰਾਉਣ ਦਾ ਉਨ੍ਹਾਂ ਲਈ ਇਕ ਮੌਕਾ ਹੈ।''
ਦੱਸਣਯੋਗ ਹੈ ਕਿ 'ਲੌਕ ਡਾਊਨ' ਨੂੰ ਦੇਖਦੇ ਹੋਏ ਹਾਲੇ ਸਿਰਫ ਸ਼ੋਅ ਦਾ ਰਜਿਸਟਰੇਸ਼ਨ ਹੀ ਕੀਤਾ ਜਾਵੇਗਾ। ਅਮਿਤਾਭ ਬੱਚਨ ਦਾ ਸ਼ੋਅ 'ਕੌਨ ਬਨੇਗਾ ਕਰੋੜਪਤੀ' ਟੀ.ਵੀ. ਦਾ ਸਭ ਤੋਂ ਲੋਕਪ੍ਰਿਯ ਕਵਿਜ ਸ਼ੋਅ ਹੈ। ਹਰ ਸਾਲ ਇਹ ਸ਼ੋਅ ਜਦੋਂ ਸ਼ੁਰੂ ਹੁੰਦਾ ਹੈ ਟੀ. ਆਰ. ਪੀ. ਦੀ ਟਾਪ ਲਿਸਟ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ।
