FacebookTwitterg+Mail

ਤਰਸੇਮ ਜੱਸੜ ਤੇ ਨੀਰੂ ਬਾਜਵਾ ਦਾ 'ਡਿਸਕੋ' ਟਰੈਂਡਿੰਗ 'ਚ (ਵੀਡੀਓ)

disco song in trending list
21 January, 2019 03:22:25 PM

ਜਲੰਧਰ (ਬਿਊਰੋ)— ਹਾਲ ਹੀ 'ਚ ਪੰਜਾਬੀ ਫਿਲਮ 'ਉੜਾ ਆੜਾ' ਦਾ ਗੀਤ 'ਡਿਸਕੋ' ਰਿਲੀਜ਼ ਹੋਇਆ, ਜੋ ਯੂਟਿਊਬ 'ਤੇ ਟਰੈਂਡਿੰਗ 'ਚ ਹੈ। ਇਹ ਗੀਤ 19 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜਿਹੜਾ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਆ ਗਿਆ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 1.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਡਿਸਕੋ' ਇਕ ਬੀਟ ਸੌਂਗ ਹੈ, ਜਿਸ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਧੁੰਮਾਂ ਪਾਉਂਦੇ ਨਜ਼ਰ ਆ ਰਹੇ ਹਨ। ਗੀਤ ਨੂੰ ਗਾਇਆ ਤੇ ਲਿਖਿਆ ਤਰਸੇਮ ਜੱਸੜ ਨੇ ਹੈ ਤੇ ਇਸ ਨੂੰ ਸੰਗੀਤ ਆਰ. ਗੁਰੂ ਨੇ ਦਿੱਤਾ ਹੈ।

ਉਥੇ ਫਿਲਮ 'ਉੜਾ ਆੜਾ' ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਡਾਇਰੈਕਟ ਸ਼ਿਤਿਜ ਚੌਧਰੀ ਨੇ ਕੀਤਾ ਹੈ। 'ਉੜਾ ਆੜਾ' ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫਿਲਮਜ਼ ਤੇ ਨਰੇਸ਼ ਕਥੂਰੀਆ ਫਿਲਮਜ਼ ਦੀ ਪੇਸ਼ਕਸ਼ ਹੈ, ਜਿਸ ਨੂੰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਪ੍ਰੋਡਿਊਸ ਕੀਤਾ ਹੈ। ਫਿਲਮ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਹਨ। ਦੁਨੀਆ ਭਰ 'ਚ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Disco Uda Aida Tarsem Jassar Neeru Bajwa

Edited By

Rahul Singh

Rahul Singh is News Editor at Jagbani.