FacebookTwitterg+Mail

ਕੱਲ ਨੂੰ ਰਿਲੀਜ਼ ਹੋਵੇਗਾ 'ਉੜਾ ਆੜਾ' ਦਾ ਨਵਾਂ ਗੀਤ 'ਡਿਸਕੋ'

disco song releasing on 19 january
18 January, 2019 05:48:16 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਉੜਾ ਆੜਾ' ਦਾ ਦੂਜਾ ਗੀਤ 'ਡਿਸਕੋ' ਕੱਲ ਯਾਨੀ ਕਿ 19 ਫਰਵਰੀ ਨੂੰ 4 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਅੱਜ ਪੋਸਟਰ ਸਾਹਮਣੇ ਆਇਆ ਹੈ, ਜਿਸ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਡਿਸਕੋ ਕਰਦੇ ਨਜ਼ਰ ਆ ਰਹੇ ਹਨ। ਗੀਤ ਨੂੰ ਲਿਖਿਆ ਤੇ ਗਾਇਆ ਤਰਸੇਮ ਜੱਸੜ ਨੇ ਹੈ, ਜਦਕਿ ਇਸ ਨੂੰ ਮਿਊਜ਼ਿਕ ਆਰ. ਗੁਰੂ ਨੇ ਦਿੱਤਾ ਹੈ। ਗੀਤ ਦੀ ਕੋਰੀਓਗ੍ਰਾਫੀ ਫਿਰੋਜ਼ ਏ. ਖਾਨ ਨੇ ਕੀਤੀ ਹੈ।

ਉਥੇ ਫਿਲਮ ਦੀ ਗੱਲ ਕਰੀਏ ਤਾਂ 'ਉੜਾ ਆੜਾ' 1 ਫਰਵਰੀ, 2019 ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤਾ ਹੈ। ਫਿਲਮ ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫਿਲਮਜ਼ ਤੇ ਨਰੇਸ਼ ਕਥੂਰੀਆ ਫਿਲਮਜ਼ ਦੀ ਪੇਸ਼ਕਸ਼ ਹੈ, ਜਿਸ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰਜ਼ ਓਮਜੀ ਗਰੁੱਪ ਹਨ।


Tags: Uda Aida Dicso Tarsem Jassar Neeru Bajwa Punjabi Movie 2019

Edited By

Rahul Singh

Rahul Singh is News Editor at Jagbani.