FacebookTwitterg+Mail

'ਕਿੱਕ 2' ਲਈ ਅਪ੍ਰੋਚ ਨਹੀਂ ਕੀਤਾ ਗਿਆ : ਦਿਸ਼ਾ ਪਟਾਨੀ

disha patani
08 May, 2019 01:14:13 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 'ਕਿੱਕ' ਲਈ ਨਹੀਂ ਕੀਤਾ ਗਿਆ ਹੈ। ਸਾਜਿਦ ਨਾਡਿਆਡਵਾਲਾ ਨੇ ਸਲਮਾਨ ਖਾਨ ਤੇ ਜੈਕਲੀਨ ਫਰਨਾਂਡੀਜ਼ ਨੂੰ ਲੈ ਕੇ ਸੁਪਰਹਿੱਟ ਫਿਲਮ 'ਕਿੱਕ' ਬਣਾਈ ਸੀ। ਸਾਜਿਦ ਹੁਣ ਸਲਮਾਨ ਨੂੰ ਲੈ ਕੇ 'ਕਿੱਕ 2' ਬਣਾਉਣ ਜਾ ਰਿਹਾ ਹੈ। ਦਿਸ਼ਾ ਇਨ੍ਹੀਂ ਦਿਨੀਂ ਸਲਮਾਨ ਖਾਨ ਨਾਲ ਫਿਲਮ ਭਾਰਤ 'ਚ ਕੰਮ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦਿਸ਼ਾ ਸਲਮਾਨ ਨਾਲ 'ਕਿੱਕ 2' ਵਿਚ ਵੀ ਕੰਮ ਕਰਦੀ ਨਜ਼ਰ ਆ ਸਕਦੀ ਹੈ। ਦਿਸ਼ਾ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ 'ਕਿੱਕ 2' ਲਈ ਅਪ੍ਰੋਚ ਨਹੀਂ ਕੀਤਾ ਗਿਆ ਹੈ।
ਫਿਲਹਾਲ ਦਿਸ਼ਾ ਪਟਾਨੀ 'ਭਾਰਤ' ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਫਿਲਮ 'ਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਕਰਨਾ ਉਨ੍ਹਾਂ ਲਈ ਕਿਸੇ ਸੁਪਨੇ ਦੇ ਪੂਰਾ ਹੋਣ ਵਰਗਾ ਹੈ। ਆਗਾਮੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ 'ਭਾਰਤ' ਵਿਚ ਸਲਮਾਨ ਖਾਨ ਤੇ ਦਿਸ਼ਾ ਤੋਂ ਇਲਾਵਾ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ, ਜੈਕੀ ਸ਼ਰਾਫ, ਤੱਬੂ ਦੀਆਂ ਅਹਿਮ ਭੂਮਿਕਾਵਾਂ 'ਚ ਹਨ। 


Tags: Kick 2Disha PataniKatrina KaifBharatSalman KhanAli Abbas ZafarSultanTiger Zinda HaiBollywood Celebrity

Edited By

Sunita

Sunita is News Editor at Jagbani.