FacebookTwitterg+Mail

ਦਿਸ਼ਾ ਦਾ ਖੁਲਾਸਾ,'ਭਾਰਤ' ਦੀ ਸ਼ੂਟਿੰਗ ਦੌਰਾਨ ਲੱਗੀ ਸੱਟ ਹੁਣ ਤੱਕ ਨਹੀਂ ਹੋਈ ਠੀਕ

disha patani
21 June, 2019 09:44:58 AM

ਮੁੰਬਈ(ਬਿਊਰੋ)— ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਭਾਰਤ' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ। ਫਿਲਮ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਅਹਿਮ ਕਿਰਦਾਰ 'ਚ ਸਨ। ਉਨ੍ਹਾਂ ਤੋਂ ਇਲਾਵਾ ਫਿਲਮ 'ਚ ਦਿਸ਼ਾ ਪਾਟਨੀ ਵੀ ਨਜ਼ਰ ਆਈ ਸੀ।  ਦਿਸ਼ਾ ਨੇ ਫਿਲਮ 'ਚ ਸਟ੍ਰੀਟ ਪ੍ਰਫਾਰਮ ਦੀ ਭੂਮਿਕਾ ਨਿਭਾਈ। ਇਸ ਦੇ ਲਈ ਦਿਸ਼ਾ ਨੇ ਕਾਫੀ ਟ੍ਰੇਨਿੰਗ ਵੀ ਲਈ। ਇਸ ਫਿਲਮ ਦੌਰਾਨ ਸਟੰਟ ਦੀ ਸ਼ੂਟਿੰਗ ਕਰਦੇ ਸਮੇਂ ਦਿਸ਼ਾ ਇਕ ਵਾਰ ਜ਼ਖਮੀ ਵੀ ਹੋ ਗਈ ਸੀ, ਜਿਸ ਤੋਂ ਉਹ ਹੁਣ ਤੱਕ ਉੱਬਰ ਨਹੀਂ ਸਕੀ ਹੈ।
Punjabi Bollywood Tadka

ਸ਼ੂਟਿੰਗ ਦੌਰਾਨ ਹੋਈ ਜ਼ਖਮੀ

ਇੰਟਰਵਿਊ ਦੌਰਾਨ ਦਿਸ਼ਾ ਪਾਟਨੀ ਨੇ ਦੱਸਿਆ,''ਮੈਂ ਹੁਣ ਤੱਕ ਜੋ ਵੀ ਕੰਮ ਕੀਤਾ ਹੈ ਇਹ ਉਨ੍ਹਾਂ 'ਚੋਂ ਸਭ ਤੋਂ ਮੁਸ਼ਕਲ ਰਿਹਾ। ਮੈਂ ਸ਼ੂਟਿੰਗ ਦੌਰਾਨ ਆਪਣਾ ਗੋਢਾ ਜ਼ਖਮੀ ਕਰਵਾ ਲਿਆ, ਉਸ ਦੇ ਬਾਵਜੂਦ ਫਲਿਪਸ, ਡਾਂਸ ਅਤੇ ਫਾਇਰ ਹੂਪ 'ਚ ਜੰਪ ਕੀਤਾ। ਦਰਅਸਲ ਮੇਰੇ ਗੋਢੇ ਦੀ ਸੱਟ ਹੁਣ ਤੱਕ ਠੀਕ ਨਹੀਂ ਹੋਈ ਹੈ।''
Punjabi Bollywood Tadka

ਸਲਮਾਨ ਖਾਨ ਨਾਲ ਕੰਮ ਕਰਨ ਦਾ ਅਨੁਭਵ

ਦਿਸ਼ਾ ਨੇ ਸਲਮਾਨ ਖਾਨ ਨਾਲ ਕੰਮ ਕਰਨ ਦੇ ਅਨੁਭਵ ਨੂੰ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ,''ਇਨ੍ਹੇ ਸ਼ਾਨਦਾਰ ਅਭਿਨੇਤਾਵਾਂ ਨਾਲ ਕੰਮ ਕਰਨਾ ਬੇਹੱਦ ਵਧੀਆ ਅਨੁਭਵ ਰਿਹਾ। ਉਹ ਬੇਹੱਦ ਮਿਹਨਤੀ, ਨਰਮ ਦਿਲ ਅਤੇ ਸਮਝਦਾਰ ਹਨ। ਉਹ ਸਾਰਿਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ। ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿ ਇਨ੍ਹੇ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਵੀ ਉਹ ਅੱਜ ਵੀ ਇਨ੍ਹੀ ਲਗਨ ਨਾਲ ਕੰਮ ਕਰਦੇ ਹਨ।''
Punjabi Bollywood Tadka
ਦੱਸ ਦੇਈਏ ਕਿ ਫਿਲਮ 'ਚ ਦਿਸ਼ਾ ਪਾਟਨੀ ਤੇ ਸਲਮਾਨ ਖਾਨ ਵਿਚਕਾਰ ਇਕ ਗੀਤ ਵੀ ਫਿਲਮਾਇਆ ਗਿਆ ਹੈ। ਸਲੋ ਮੋਸ਼ਨ, ਜੋ ਕਿ ਫਿਲਮ ਦੇ ਸਭ ਤੋਂ ਹਿੱਟ ਗੀਤਾਂ 'ਚੋਂ ਇਕ ਰਿਹਾ ਹੈ।


Tags: Disha PataniBharatKatrina KaifSalman KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari