FacebookTwitterg+Mail

ਦਿਸ਼ਾ ਨੇ ਬਿਓਂਸੇ ਦੇ ਗੀਤ 'ਤੇ ਕੀਤਾ ਡਾਂਸ, ਵੀਡੀਓ ਹੋ ਰਹੀ ਹੈ ਵਾਇਰਲ!

disha patani
21 June, 2017 09:45:44 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਆਪਣੀ ਇਕ ਇੰਸਟਾਗ੍ਰਾਮ ਵੀਡੀਓ ਨੂੰ ਲੈ ਕੇ ਚਰਚਾ 'ਚ ਹੈ। ਵੀਡੀਓ 'ਚ ਦਿਸ਼ਾ ਦੁਨੀਆ ਭਰ 'ਚ ਮਸ਼ਹੂਰ ਪੌਪ ਗਾਇਕਾ ਬਿਓਂਸੇ ਦੇ ਇਕ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਿਸ਼ਾ ਦਾ ਇਹ ਡਾਂਸ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਲਾਈਕ ਕਰਨ ਤੋਂ ਇਲਾਵਾ ਉਸ ਦੇ ਫੈਨਜ਼ ਇਸ ਵੀਡੀਓ 'ਤੇ ਰੱਜ ਕੇ ਕੁਮੈਂਟ ਵੀ ਕਰ ਰਹੇ ਹਨ।

 

A post shared by disha patani (paatni) (@dishapatani) on

ਦੱਸਣਯੋਗ ਹੈ ਕਿ ਦਿਸ਼ਾ ਪਟਾਨੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦਿਸ਼ਾ ਇਨ੍ਹੀਂ ਦਿਨੀਂ ਅਭਿਨੇਤਾ ਟਾਈਗਰ ਸ਼ਰਾਫ ਨੂੰ ਡੇਟ ਕਰ ਰਹੀ ਹੈ। ਇਸ ਵਜ੍ਹਾ ਕਾਰਨ ਵੀ ਇਹ ਅਭਿਨੇਤਰੀ ਚਰਚਾ 'ਚ ਰਹਿੰਦੀ ਹੈ। ਦਿਸ਼ਾ ਦੀ ਅਗਲੀ ਫਿਲਮ ਵੀ ਟਾਈਗਰ ਸ਼ਰਾਫ ਨਾਲ ਹੈ। ਦੋਵੇਂ ਫਿਲਮ 'ਬਾਗ਼ੀ 2' 'ਚ ਇਕੱਠੇ ਨਜ਼ਰ ਆਉਣਗੇ।


Tags: Disha Patani Beyonce Tiger Shroff Instagram Dance Viral Video