FacebookTwitterg+Mail

ਆਖਿਰਕਾਰ ਦਿਸ਼ਾ ਨੇ ਖੋਹ ਹੀ ਲਈ ਸ਼ਰੂਤੀ ਹਸਨ ਤੋਂ ਬਿੱਗ ਬਜਟ ਫਿਲਮ

disha patani
21 October, 2017 08:17:39 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਅਭਿਨੇਤਰੀ ਸ਼ਰੂਤੀ ਹਸਨ ਦੇ ਮਨ੍ਹਾ ਕਰਨ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਪ੍ਰੇਮਿਕਾ ਦਿਸ਼ਾ ਪਟਾਨੀ 'ਸੰਘਮਿਤਰਾ' ਵਰਗੀ ਬਿੱਜ-ਬਜਟ ਫਿਲਮ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ਦਿਸ਼ਾ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਬਹੁਤ ਜਲਦ ਹੀ 'ਸੰਘਮਿਤਰਾ' ਦੀ ਸ਼ੂਟਿੰਗ ਕਰਨ ਵਾਲੀ ਹੈ। ਦਿਸ਼ਾ ਨੇ ਟਵੀਟ ਕਰਕੇ ਲਿਖਿਆ ਹੈ, ''ਮੈਂ ਸੰਘਮਿਤਰਾ ਲਈ ਬਹੁਤ ਉਤਸ਼ਾਹਿਤ ਹਾਂ, ਇਸ ਖੂਬਸੂਰਤ ਫਿਲਮ ਦੀ ਸ਼ੂਟਿੰਗ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਹੈ''।


'ਸੰਘਮਿਤਰਾ' ਇਕ ਮਹਿਲਾ ਯੋਧਾ ਦੀ ਕਹਾਣੀ ਹੈ ਜੋ 8ਵੀ ਸਦੀ 'ਚ ਆਪਣੇ ਰਾਜ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਜੁੱਟ ਜਾਂਦੀ ਹੈ। ਇਸ ਫਿਲਮ ਨੂੰ ਬਹੁਤ ਹੀ ਵੱਡੇ ਪੱਧਰ 'ਤੇ ਸ਼ੂਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜੋ ਜਾਣਕਾਰੀ ਇਸ ਫਿਲਮ ਨੂੰ ਲੈ ਕੇ ਅਜੇ ਤੱਕ ਸਾਹਮਣੇ ਆਈ ਹੈ ਉਸਦੇ ਮੁਤਾਬਕ ਇਹ ਫਿਲਮ 2 ਹਿੱਸਿਆਂ 'ਚ ਬਣੇਗੀ। ਪਹਿਲੇ ਭਾਗ ਦੀ ਸ਼ੂਟਿੰਗ ਇਸ ਸਾਲ ਦਸੰਬਰ 'ਚ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਪਹਿਲਾਂ ਸ਼ਰੂਤੀ ਹਸਨ ਇਸ ਫਿਲਮ 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਸੀ ਜਿਸ ਲਈ ਉਸਨੇ ਕਾਫੀ ਸਮੇਂ ਤੱਕ ਤਿਆਰੀ ਵੀ ਕੀਤੀ ਪਰ ਜਦੋਂ ਮੇਕਰਜ਼ ਨੇ ਕਈ ਮਹੀਨੇ ਬਾਅਦ ਬਾਉਂਡ ਸਕ੍ਰਿਪਟ ਨਹੀਂ ਦਿੱਤੀ ਤਾਂ ਉਨ੍ਹਾਂ ਇਸ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ।


Tags: Disha Patani Shruti Haasan Twitter Sanghamitra Hindi Film