ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਅਕਸਰ ਆਪਣੀ ਹੌਟਨੈੱਸ ਅਤੇ ਸਟਾਇਲ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਦਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਦਰਸਅਲ, ਇਹ ਤਸਵੀਰਾਂ ਦਿਸ਼ਾ ਦੇ ਫੋਟੋਸ਼ੂਟ ਦੀਆਂ ਹਨ, ਜਿਸ 'ਚ ਉਹ ਕਾਫੀ ਫਿੱਟ ਨਜ਼ਰ ਆ ਰਹੀ ਹੈ। ਇਹ ਫੋਟੋਸ਼ੂਟ ਦਿਸ਼ਾ ਨੇ ਸਪੋਰਟਸ ਬ੍ਰਾਂਡ ਪਿਊਮਾ ਲਈ ਕਰਵਾਇਆ ਹੈ। ਇਹ ਤਸਵੀਰਾਂ ਦਿਸ਼ਾ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।
ਫਿਲਮਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਦਿਸ਼ਾ ਦੀ ਫਿਲਮ 'ਬਾਗੀ 2' ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਸਫਲ ਸਾਬਤ ਰਹੀ ਸੀ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਟਾਈਗਰ ਸ਼ਰਾਫ ਅਹਿਮ ਭੂਮਿਕਾ 'ਚ ਸੀ। ਫਿਲਮ 'ਚ ਦੋਹਾਂ ਦੇ ਅਭਿਨੈ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।