FacebookTwitterg+Mail

ਭਾਰਤ 'ਚ ਹੈਲੇਨ ਵਰਗੀ ਰੇਟ੍ਰੋ ਲੁਕ 'ਚ ਨਜ਼ਰ ਆਵੇਗੀ ਦਿਸ਼ਾ ਪਟਾਨੀ

disha patani
15 August, 2018 10:22:18 AM

ਮੁੰਬਈ (ਬਿਊਰੋ)- ਅਦਾਕਾਰਾ ਦਿਸ਼ਾ ਪਟਾਨੀ ਆਉਣ ਵਾਲੀ ਫਿਲਮ 'ਭਾਰਤ' ਵਿਚ ਡਾਂਸਿੰਗ ਕੁਈਨ ਹੈਲੇਨ ਦੇ ਰੇਟ੍ਰੋ ਲੁਕ ਵਿਚ ਨਜ਼ਰ ਆਵੇਗੀ। ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜਫਰ ਫਿਲਮ 'ਭਾਰਤ' ਬਣਾ ਰਹੇ ਹਨ। ਫਿਲਮ ਵਿਚ ਸਲਮਾਨ ਖਾਨ ਦੀ ਅਹਿਮ ਭੂਮਿਕਾ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਵਿਚ ਦਿਸ਼ਾ ਦੀ ਲੁਕ ਆਪਣੇ ਜ਼ਮਾਨੇ ਦੀ ਮਸ਼ਹੂਰ ਡਾਂਸਿੰਗ ਸੈਂਸੇਸ਼ਨ ਹੈਲੇਨ ਦੇ ਰੇਟ੍ਰੋ ਲੁਕ 'ਤੇ ਆਧਾਰਿਤ ਹੋਵੇਗੀ। 'ਭਾਰਤ' ਵਿਚ ਦਿਸ਼ਾ ਆਰਟਿਸਟ ਦੇ ਰੋਲ ਵਿਚ ਦਿਖਾਈ ਦੇਵੇਗੀ। ਇਸ ਲਈ ਫਿਲਮ ਦੀ ਟੀਮ ਨੇ ਦਿਸ਼ਾ ਦੇ ਕਾਸਟਿਊਮ 'ਤੇ ਕਾਫੀ ਰਿਸਰਚ ਕੀਤੀ ਹੈ।


ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ, ਜਦਕਿ ਅਤੁਲ ਅਗਨੀਹੋਤਰੀ ਦੀ ਰੀਲ ਲਾਈਫ ਪ੍ਰੋਡਕਸ਼ਨ ਲਿਮਟਿਡ ਅਤੇ ਟੀ-ਸੀਰੀਜ਼ ਵਲੋਂ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ, ਕੈਟਰੀਨਾ ਕੈਫ, ਦਿਸ਼ਾ ਪਟਾਨੀ, ਤੱਬੂ ਅਤੇ ਸੁਨੀਲ ਗਰੋਵਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਅਗਲੇ ਸਾਲ ਈਦ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Disha Patani Salman Khan Helen Ali Abbas Zafar Bharat Bollywood Actor

Edited By

Kapil Kumar

Kapil Kumar is News Editor at Jagbani.