FacebookTwitterg+Mail

ਅੱਖਾਂ ਮਟਕਾਉਣ 'ਚ ਪ੍ਰਿਆ ਪ੍ਰਕਾਸ਼ ਨੂੰ ਦਿਸ਼ਾ ਪਟਾਨੀ ਨੇ ਛੱਡਿਆ ਪਿੱਛੇ, ਇੰਟਰਨੈੱਟ 'ਤੇ ਵੀਡੀਓ ਵਾਇਰਲ

disha patani
17 September, 2018 04:39:26 PM

ਮੁੰਬਈ (ਬਿਊਰੋ)— ਨੈਸ਼ਨਲ ਕਰੱਸ਼ ਪ੍ਰਿਆ ਪ੍ਰਕਾਸ਼ ਅੱਖਾਂ ਦੇ ਇਸ਼ਾਰਿਆਂ ਕਰਕੇ ਇੰਟਰਨੈੱਟ 'ਤੇ ਰਾਤੋਂ-ਰਾਤ ਸੁਰਖੀਆਂ 'ਚ ਆ ਗਈ ਸੀ। ਪ੍ਰਿਆ ਪ੍ਰਕਾਸ਼ ਦੇ ਇਸ ਅੰਦਾਜ਼ ਨੂੰ ਕਈ ਲੋਕਾਂ ਨੇ ਕਾਪੀ ਵੀ ਕੀਤਾ। ਅਜਿਹੇ 'ਚ ਹੁਣ ਟਾਈਗਰ ਸ਼ਰਾਫ ਦੀ ਗਰਲਫ੍ਰੈਂਡ ਦਿਸ਼ਾ ਪਟਾਨੀ ਨੇ ਵੀ ਪ੍ਰਿਆ ਦੇ ਇਸ ਅੰਦਾਜ਼ ਨੂੰ ਕਾਪੀ ਕੀਤਾ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਦਿਸ਼ਾ ਦਾ ਇਹ ਸ਼ਾਨਦਾਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਿਸ਼ਾ ਪਟਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

#ChillKaro with NESCAFE Cold Coffee... @nescafeindia #NescafeColdcoffee

A post shared by disha patani (paatni) (@dishapatani) on Sep 13, 2018 at 4:25am PDT

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਸ਼ਾ ਨੇ ਲਿਖਿਆ, ''ਚਿਲ ਕਰੋ ਵਿਦ ਨੈੱਸਕੈਫੇ ਕੌਫੀ।'' ਦਰਅਸਲ ਇਹ ਵੀਡੀਓ ਇਕ ਵਿਗਿਆਪਣ ਦੀ ਹੈ, ਜਿਸ 'ਚ ਦਿਸ਼ਾ ਲੋਕਾਂ ਨੂੰ ਮਸ਼ਹੂਰ ਹੋਏ ਮਿਮਸ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਅਜਿਹੇ 'ਚ ਉਨ੍ਹਾਂ ਨੇ ਪ੍ਰਿਆ ਪ੍ਰਕਾਸ਼ ਦੀ ਨਕਲ ਕਰਦੇ ਹੋਏ ਬਹੁਤ ਹੀ ਕਾਤਿਲਾਨਾ ਅੰਦਾਜ਼ 'ਚ ਅੱਖਾਂ ਮਟਕਾਈਆਂ। ਇਸ ਵੀਡੀਓ 'ਚ ਦਿਸ਼ਾ ਪਟਾਨੀ ਹੂ-ਬ-ਹੂ ਪ੍ਰਿ‍ਆ ਪ੍ਰਕਾਸ਼ ਵਾਂਗ ਦਿਖਾਈ ਦੇ ਰਹੀ ਹੈ।

Punjabi Bollywood Tadka

ਪ੍ਰਿਆ ਤੋਂ ਬਾਅਦ ਹੁਣ ਲੋਕ ਦਿਸ਼ਾ ਪਟਾਨੀ ਦੀ ਇਸ ਵੀਡੀਓ ਨੂੰ ਦੇਖ ਕਾਇਲ ਹੋ ਗਏ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 16 ਲੱਖ ਤੋਂ ਵਧ ਲੋਕ ਦੇਖ ਚੁੱਕੇ ਹਨ। ਦੱਸ ਦੇਈਏ ਅੱਜਕੱਲ ਦਿਸ਼ਾ ਪਾਟਨੀ ਆਪਣੀ ਅਗਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਿਸ 'ਚ ਉਹ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੀ ਦਿਖਾਈ ਦੇਵੇਗੀ।


Tags: Disha Patani Copy Priya Prakash VarrierNescafeCold CoffeeBharat

Edited By

Chanda Verma

Chanda Verma is News Editor at Jagbani.