FacebookTwitterg+Mail

ਸ਼ਰਟਲੈੱਸ ਆਦਿੱਤਿਆ ਨਾਲ ਮਸਤੀ ਦੇ ਮੂਡ 'ਚ ਦਿਸ਼ਾ

disha patani and aditya roy kapur will get you all excited for malang
08 May, 2019 10:22:20 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ 'ਭਾਰਤ' ਫਿਲਮ ਤੋਂ ਬਾਅਦ ਦਿਸ਼ਾ ਪਟਾਨੀ ਹੁਣ ਆਪਣੀ ਅਗਲੀ ਫਿਲਮ 'ਮੰਗਲ' ਦੀ ਸ਼ੂਟਿੰਗ 'ਚ ਰੁੱਝ ਗਈ ਹੈ। ਇਸ ਫਿਲਮ ਦੀ ਸ਼ੂਟਿੰਗ ਦਿਸ਼ਾ ਸਾਰੀ ਟੀਮ ਨਾਲ ਮੌਰੀਸ਼ਸ 'ਚ ਕਰ ਰਹੀ ਹੈ। ਦਿਸ਼ਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ।

Punjabi Bollywood Tadka

ਇਸ 'ਚ ਉਸ ਨਾਲ ਸ਼ਰਟਲੈੱਸ ਹੋਏ ਆਦਿੱਤਿਆ ਰਾਏ ਕਪੂਰ ਨਜ਼ਰ ਆ ਰਹੇ ਹਨ। ਦਿਸ਼ਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਇਸ ਦੇ ਨਾਲ ਹੀ ਉਹ ਆਦਿੱਤਿਆ ਨਾਲ ਮਸਤੀ ਦੇ ਮੂਡ 'ਚ ਵੀ ਨਜ਼ਰ ਆ ਰਹੀ ਹੈ। ਤਸਵੀਰ 'ਚ ਦਿਸ਼ਾ ਨੇ ਡਾਈਵਿੰਗ ਸੂਟ ਪਾਇਆ ਹੋਇਆ ਹੈ। ਇਸ ਨੂੰ ਦੇਖ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਉਸ ਨੇ ਡਾਈਵਿੰਗ ਦੀ ਟ੍ਰੇਨਿੰਗ ਲਈ ਹੈ।

Punjabi Bollywood Tadka
ਦੱਸ ਦਈਏ ਕਿ ਇਸ ਫਿਲਮ ਦਾ ਡਾਇਰੈਕਸ਼ਨ ਮੋਹਿਤ ਸੂਰੀ ਕਰ ਰਹੇ ਹਨ। ਫਿਲਮ 'ਚ ਅਨਿਲ ਕਪੂਰ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਰੀਵੈਂਜ ਡਰਾਮਾ ਹੈ, ਜਿਸ ਨੂੰ ਵੱਖ-ਵੱਖ ਲੋਕੇਸ਼ਨਸ 'ਤੇ ਸ਼ੂਟ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਨੂੰ ਤਿੰਨ ਪਿੰਡਾਂ 'ਚ ਪੂਰਾ ਕੀਤਾ ਗਿਆ ਸੀ।
 


Tags: MalangMauritiusDisha PataniAditya Roy KapurInstagram PicturesViralBollywood Celebrity

Edited By

Sunita

Sunita is News Editor at Jagbani.