FacebookTwitterg+Mail

ਦਿਸ਼ਾ ਪਟਾਨੀ ਦੇ ਬਾਡੀਗਾਰਡ ਨੇ ਕੈਮਰਾਮੈਨ ਨਾਲ ਕੀਤੀ ਬਦਤਮੀਜ਼ੀ, ਵੀਡੀਓ ਵਾਇਰਲ

disha patani bodyguard pushes cameraman did physical fight with him watch video
25 February, 2020 09:12:52 AM

ਨਵੀਂ ਦਿੱਲੀ(ਬਿਊਰੋ)- ਅਦਾਕਾਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਲੈਣ ਲਈ ਪੈਪਰਾਜੀ ਅਕਸਰ ਉਨ੍ਹਾਂ ਨੂੰ ਫਾਲੋ ਕਰਦੇ ਹਨ ਫਿਰ ਚਾਹੇ ਉਹ ਕਿਸੇ ਫਿਲਮ ਦੀ ਸ਼ੂਟਿੰਗ ਹੋਵੇ, ਸ਼ੌਪਿੰਗ ਹੋਵੇ ਜਾਂ ਕੋਈ ਈਵੈਂਟ ਹੋਵੇ। ਪੈਪਰਾਜ਼ੀ, ਸਿਤਾਰਿਆਂ ਨੂੰ ਹਰ ਥਾਂ ਫਾਲੋ ਕਰਦੇ ਹਨ। ਹਾਲਾਂਕਿ ਕਦੇ-ਕਦੇ ਅਜਿਹਾ ਕਰਨ ਨਾਲ ਉਹ ਸਿਤਾਰਿਆਂ ਦੇ ਸੁਰੱਖਿਆ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹਾਲ ਹੀ 'ਚ ਇਕ ਕੈਮਰਾਮੈਨ ਨਾਲ ਕੁਝ ਅਜਿਹਾ ਹੀ ਹੋਇਆ ਜਦੋਂ ਉਹ ਦਿਸ਼ਾ ਪਟਾਨੀ ਦੇ ਬਾਡੀਗਾਰਡ ਦੇ ਗੁੱਸੇ ਦਾ ਸ਼ਿਕਾਰ ਹੋ ਗਈ। ਗੱਲਾਂ-ਗੱਲਾਂ 'ਚ ਸ਼ੁਰੂ ਹੋਈ ਗੱਲ ਇਨੀ ਵੱਧ ਗਈ ਕਿ ਗੱਲ ਧੱਕਾ-ਮੁੱਕੀ ਤੱਕ ਪਹੁੰਚ ਗਈ। ਹਾਲਾਂਕਿ ਬਾਅਦ 'ਚ ਮਾਮਲਾ ਸ਼ਾਂਤ ਹੋ ਗਿਆ ਤੇ ਅਦਾਕਾਰਾ ਦੇ ਮੈਨੇਜਰ ਨੇ ਮੁਆਫੀ ਮੰਗ ਲਈ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਦਿਸ਼ਾ ਕਿਸੇ ਵੈਨਿਊ ਤੋਂ ਬਾਹਰ ਨਿਕਲ ਰਹੀ ਹੈ, ਉਨ੍ਹਾਂ ਦਾ ਬਾਡੀਗਾਰਡ ਉਨ੍ਹਾਂ ਦੇ ਅੱਗੇ ਚੱਲ ਰਿਹਾ ਹੈ ਉਦੋਂ ਇਕ ਕੈਮਰਾਮੈਨ ਦਿਸ਼ਾ ਦੀ ਗੱਡੀ ਵੱਲ ਆਉਂਦਾ ਹੈ ਤੇ ਉਨ੍ਹਾਂ ਦੀ ਤਸਵੀਰ ਕਲਿੱਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਦੇਖ ਕੇ ਬਾਡੀਗਾਰਡ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਕੈਮਰਾਮੈਨ ਨੂੰ ਪਿੱਛੇ ਵੱਲ ਧੱਕਾ ਦੇ ਦਿੰਦਾ ਹੈ। ਇਸ ਦੌਰਾਨ ਦਿਸ਼ਾ ਪਿੱਛੇ ਖੜ੍ਹੀ ਰਹਿੰਦੀ ਹੈ ਤੇ ਕੁਝ ਨਹੀਂ ਕਹਿੰਦੀ ਹੈ ਪਰ ਕੈਮਰਾਮੈਨ ਤੇ ਬਾਡੀਗਾਰਡ ਵਿਚਕਾਰ ਹਲਕੀ ਧੱਕਾ-ਮੁੱਕੀ ਹੋ ਜਾਂਦੀ ਹੈ। ਹਾਲਾਂਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦਿਸ਼ਾ ਦੇ ਮੈਨੇਜਰ ਨੇ ਮੁਆਫੀ ਮੰਗ ਲਈ ਹੈ।


ਵਰਕਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਦੀ ਫਿਲਮ ‘ਮਲੰਗ’ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਫਿਲਮ ਨੇ ਹੁਣ ਤੱਕ ਲੱਗਭੱਗ 55 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿਚ ਦਿਸ਼ਾ ਨਾਲ ਅਰਜੁਨ ਕਪੂਰ ਅਤੇ ਅਨਿਲ ਕਪੂਰ ਲੀਡ ਕਿਰਦਾਰ ਵਿਚ ਹਨ। ਦਿਸ਼ਾ ਉਂਝ ਆਪਣੀਆਂ ਹੌਟ ਤਸਵੀਰਾਂ ਨਾਲ ਕਾਫੀ ਚਰਚਾ ਵਿਚ ਰਹਿੰਦੀ ਹੈ। ਦਿਸ਼ਾ ਇੰਸਟਾਗ੍ਰਾਮ ’ਤੇ ਆਪਣੀਆਂ ਇਕ ਤੋਂ ਵੱਧ ਕੇ ਇਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹਨ।


Tags: Disha PataniBodyguard Pushes PhotographerVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari