ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਦਿਸ਼ਾ ਪਟਾਨੀ ਨੂੰ ਦੇਖ ਸਕਦੇ ਹੋ। ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦੇ ਇਸ ਨਵੇਂ ਲੁੱਕ ਦੀ ਕਾਫੀ ਚਰਚਾ ਹੋ ਰਹੀ ਹੈ। ਬੀਤੀ ਰਾਤ ਦਿਸ਼ਾ ਫੇਮਿਨਾ ਬਿਊਟੀ ਐਵਾਰਡਸ 2018 'ਚ ਦਿਸ਼ਾ ਪਟਾਨੀ ਦੇ ਖੂਬਸੂਰਤ ਲੁੱਕ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇਨ੍ਹਾਂ ਤਸਵੀਰਾਂ 'ਚ ਦਿਸ਼ਾ ਸੁਨਹਿਰੀ ਰੰਗ ਦੀ ਟਰਾਂਸਪੇਰੈਂਟ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦਿਸ਼ਾ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਿਹਾ ਸੀ ਉਸ ਦੀਆਂ ਅੱਖਾਂ ਦਾ ਡਾਰਕ ਮੇਕਅੱਪ। ਇਸ ਇਵੈਂਟ ਦੀਆਂ ਤਸਵੀਰਾਂ ਦਿਸ਼ਾ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ ਹਨ। ਕਾਫੀ ਸਮੇਂ ਤੋਂ ਫੈਨਜ਼ ਦਿਸ਼ਾ ਨੂੰ ਕਿਸੇ ਇਵੈਂਟ 'ਚ ਦੇਖਣ ਲਈ ਉਤਸ਼ਾਹਿਤ ਸਨ। ਅਜਿਹੇ 'ਚ ਉਨ੍ਹਾਂ ਨੂੰ ਦਿਸ਼ਾ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਦਿਸ਼ਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਦਿਸ਼ਾ ਪਟਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ 'ਐੱਮ. ਐੱਸ. ਧੋਨੀ' ਰਾਹੀਂ ਬਾਲੀਵੁੱਡ 'ਚ ਕਦਮ ਰੱਖਿਆ ਸੀ। ਸੋਸ਼ਲ ਮੀਡੀਆ 'ਤੇ ਦਿਸ਼ਾ ਕਾਫੀ ਐਕਟਿਵ ਰਹਿੰਦੀ ਹੈ ਤੇ ਇਕ ਤੋਂ ਵੱਧ ਕੇ ਇਕ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਹੈ।