FacebookTwitterg+Mail

ਫਲਿੱਪ ਕਰਦੇ ਹੋਏ ਦਿਸ਼ਾ ਪਟਾਨੀ ਹੋਈ ਜ਼ਖਮੀ, ਵੀਡੀਓ ਵਾਇਰਲ

disha patani performs a front flip with a broken knee
14 January, 2020 11:33:43 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਦਿਸ਼ਾ ਪਾਟਨੀ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਦਿਸ਼ਾ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਫਲਿੱਪ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦਿਸ਼ਾ ਨੇ ਖੁੱਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦਿਸ਼ਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ, “ਇਸ ਤਰ੍ਹਾਂ ਫਰੰਟ ਫਲਿੱਪ ਨਾ ਕਰੋ, ਹੁਣ ਟੁੱਟੇ ਹੋਏ ਗੋਡੇ ਨਾਲ ‘ਮਲੰਗ’ ਦੇ ਡਾਂਸਿੰਗ ਸੌਂਗ ਦੀ ਰਿਹਰਸਲ ਕਰ ਰਹੀ ਹਾਂ”। ਦਿਸ਼ਾ ਦੇ ਜ਼ਖਮੀ ਹੋਣ ’ਤੇ ਉਨ੍ਹਾਂ ਦੇ ਫੈਨਜ਼ ਕੁਮੈਂਟ ਕਰਕੇ ਉਸ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ।
Punjabi Bollywood Tadka
ਵੀਡੀਓ ‘ਚ ਤੁਸੀਂ ਦੇਖ ਸਕਦੈ ਹੋ ਕਿ ਦਿਸ਼ਾ ਫਰੰਟ ਫਲਿੱਪ ਕਰ ਰਹੀ ਹੈ ਪਰ ਜਿਵੇਂ ਹੀ ਉਹ ਫਲਿੱਪ ਪੂਰਾ ਕਰਦੀ ਹੈ ਤਾਂ ਬੈਲੇਂਸ ਨਾ ਬਣਨ ਕਰਕੇ ਉਹ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਉਸ ਦਾ ਟ੍ਰੇਨਰ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕਰਦਾ ਹੈ।

 

ਦੱਸ ਦਈਏ ਕਿ ਦਿਸ਼ਾ ਪਾਟਨੀ ਦੀ ਫਿਲਮ ‘ਮੰਲਗ’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ‘ਚ ਉਹ ਬੇਹੱਦ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ। ਫਿਲਮ ਲਈ ਦਿਸ਼ਾ ਨੇ ਅੰਡਰਵਾਟਰ ਐਕਸ਼ਨ ਵੀ ਸਿੱਖਿਆ ਤੇ ਆਪਣੇ ਸਟੰਟ ਆਪ ਕੀਤੇ ਹਨ। ਫਿਲਮ ‘ਮਲੰਗ’ 7 ਫਰਵਰੀ, 2020 ਨੂੰ ਰਿਲੀਜ਼ ਹੋਵੇਗੀ।


Tags: Disha PataniFlipBroken KneeInstagramVideo

About The Author

manju bala

manju bala is content editor at Punjab Kesari