ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਚਰਚਾ 'ਚ ਛਾਈ ਰਹਿੰਦੀ ਹੈ। ਇਨ੍ਹੀਂ ਦਿਨੀਂ ਦਿਸ਼ਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਿਹਾ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਦਿਸ਼ਾ ਪਟਾਨੀ ਬਟਰਫਲਾਈ ਕਿੱਕ ਮਾਰਨ ਦੀ ਪ੍ਰੈਕਟਿਸ ਕਰ ਰਹੀ ਹੈ। ਦਿਸ਼ਾ ਨੇ ਬਿਲਕੁੱਲ ਸਹੀ ਢੰਗ ਨਾਲ ਬਟਰਫਲਾਈ ਕਿੱਕ ਮਾਰੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦਿਸ਼ਾ ਪਟਾਨੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਕੈਪਸ਼ਨ 'ਚ ਲਿਖਿਆ, ''ਟ੍ਰੇਨਿੰਗ ਨੂੰ ਮਿਸ ਕਰ ਦਿੱਤਾ। ਬਟਰਫਲਾਈ ਕਿੱਕ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਦੂਰ ਤਕ ਜਾਣਾ ਹੈ।'' ਇਸ ਵੀਡੀਓ ਨੂੰ ਸ਼ੇਅਰ ਕਰਨ ਮਗਰੋਂ ਦਿਸ਼ਾ ਦੀ ਪੋਸਟ 'ਤੇ ਕੁਮੈਂਟਸ ਦਾ ਹੜ੍ਹ ਆ ਗਿਆ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ, ''ਟਾਈਗਰ ਸ਼ਰਾਫ ਨਾਲ ਰਹਿਣ ਦਾ ਅਸਰ ਹੋ ਗਿਆ ਹੈ।''
ਦੱਸਣਯੋਗ ਹੈ ਕਿ ਦਿਸ਼ਾ ਪਟਾਨੀ ਦੀ ਇਸ ਵੀਡੀਓ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਦਿਸ਼ਾ ਜਲਦ ਹੀ ਆਪਣੀ ਅਗਲੀ ਫਿਲਮ 'ਭਾਰਤ' 'ਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਨਜ਼ਰ ਆਵੇਗੀ। ਇਸ ਦਾ ਟਰੇਲਰ ਤੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ 5 ਜੂਨ ਨੂੰ ਈਦ 'ਤੇ ਰਿਲੀਜ਼ ਹੋ ਰਹੀ ਹੈ।