FacebookTwitterg+Mail

ਜਨਮਦਿਨ ਮੌਕੇ ਦਿਸ਼ਾ ਪਾਟਨੀ ਦੇ ਪਰਿਵਾਰ 'ਚ ਹੋਈ ਨਵੇਂ ਮਹਿਮਾਨ ਦੀ ਐਂਟਰੀ

disha patani welcomes a new member to her family
14 June, 2019 09:57:53 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਦਿਸ਼ਾ ਪਾਟਨੀ ਦਾ ਬੀਤੇ ਦਿਨ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਫੈਨਜ਼ ਅਤੇ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਜਨਮਦਿਨ ਦੇ ਨਾਲ ਹੀ ਦਿਸ਼ਾ ਨੂੰ ਇਕ ਹੋਰ ਖੁਸ਼ੀ ਮਿਲੀ। ਜੀ ਹਾਂ, ਦਿਸ਼ਾ ਦਾ ਇਹ ਦਿਨ ਹੋਰ ਵੀ ਖਾਸ ਬਣ ਗਿਆ ਜਦੋਂ ਉਨ੍ਹਾਂ ਦੀ ਫੈਮਿਲੀ 'ਚ ਇਕ ਖਾਸ ਮੈਂਬਰ ਦੀ ਐਂਟਰੀ ਹੋਈ।

 

 
 
 
 
 
 
 
 
 
 
 
 
 
 

Welcome to the family “keety” ❤️

A post shared by disha patani (paatni) (@dishapatani) on Jun 13, 2019 at 3:27am PDT

ਦਿਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਬਿੱਲੀ ਦਾ ਬੱਚਾ ਦਿਖਾਈ ਦੇ ਰਿਹਾ ਹੈ। ਸਫੈਦ ਰੰਗ ਦੀ ਇਸ ਬਿੱਲੀ ਨੂੰ ਦਿਸ਼ਾ ਨੇ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦੇ ਰੂਪ 'ਚ ਜੋੜ ਲਿਆ ਹੈ। ਤਸਵੀਰ ਨਾਲ ਦਿਸ਼ਾ ਨੇ ਇਕ ਕੈਪਸ਼ਨ ਵੀ ਦਿੱਤਾ,''ਪਰਿਵਾਰ 'ਚ ਸਵਾਗਤ ਹੈ ਕੀਟੀ।''
Punjabi Bollywood Tadka
ਦੱਸ ਦੇਈਏ ਕਿ ਦਿਸ਼ਾ ਐਨੀਮਲ ਲਵਰ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਡਾਗ ਨਾਲ ਸ਼ੂਟਿੰਗ ਵੀ ਕੀਤੀ ਸੀ ਅਤੇ ਇਸ ਦੌਰਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਜਲਦ ਹੀ ਫਿਲਮ 'ਮਲੰਗ' 'ਚ ਨਜ਼ਰ ਆਵੇਗੀ।

 


Tags: Disha PataniInstagramBharatBaaghi 2Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari