ਮੁੰਬਈ— ਟੀ. ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਦਯਾ ਭਾਬੀ ਯਾਨੀ ਦਿਸ਼ਾ ਵਾਕਾਣੀ ਨੇ ਮੁੰਬਈ ਦੇ ਸੀ. ਏ. ਮਯੂਰ ਪਾਂਡਿਆ ਨਾਲ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਦਿਸ਼ਾ ਹੁਣ ਗਰਭਵਤੀ ਹੈ ਪਰ ਉਸ ਨੇ ਇਸ ਬਾਰੇ ਅਜੇ ਤਕ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਉਸ ਦੇ ਪਿਤਾ ਭੀਮ ਵਾਕਾਣੀ ਇੰਨੇ ਉਤਸ਼ਾਹਿਤ ਹਨ ਕਿ ਉਹ ਇਹ ਖਬਰ ਦੱਸਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਭੀਮ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਿਸ਼ਾ ਆਪਣੀ ਜ਼ਿੰਦਗੀ ਦਾ ਇਹ ਸਮਾਂ ਬਹੁਤ ਚੰਗੀ ਤਰ੍ਹਾਂ ਨਾਲ ਇੰਜੁਆਏ ਕਰ ਰਹੀ ਹੈ। ਉਸ ਦੀ ਸੱਸ ਤੇ ਸਹੁਰਾ ਉਸ ਦਾ ਧਿਆਨ ਰੱਖ ਰਹੇ ਹਨ। ਦਿਸ਼ਾ ਅਜੇ 39 ਸਾਲ ਦੀ ਹੈ ਤੇ ਇਸ ਉਮਰ 'ਚ ਪਹਿਲੇ ਬੱਚੇ ਦੀ ਪਲਾਨਿੰਗ ਕਰਨਾ ਇੰਨਾ ਸੌਖਾ ਨਹੀਂ ਹੈ। ਇਸ ਹਾਲਤ 'ਚ ਉਸ ਨੂੰ ਆਪਣਾ ਹੋਰ ਵੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਘਰ 'ਚ ਉਸ ਦੀ ਸੱਸ ਉਸ ਦਾ ਪੂਰਾ ਧਿਆਨ ਰੱਖਦੀ ਹੈ। ਉਥੇ ਸੈੱਟ 'ਤੇ 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' ਦੀ ਪੂਰੀ ਟੀਮ ਉਸ ਦਾ ਧਿਆਨ ਰੱਖਦੀ ਹੈ।