ਜਲੰਧਰ(ਬਿਊਰੋ)— ਦਿਵਿਆ ਭਾਰਤੀ ਹਿੰਦੀ ਫਿਲਮ ਇੰਡਸਟਰੀ ਦੀ ਇਕ ਅਜਿਹੀ ਅਦਾਕਾਰਾ ਸੀ ਜਿਸ ਨੇ ਬਹੁਤ ਛੋਟੀ ਉਮਰ 'ਚ ਆਪਣੀ ਖੂਬਸੂਰਤੀ ਅਤੇ ਅਭਿਨੈ ਦੇ ਦੱਮ 'ਤੇ ਬਾਲੀਵੁੱਡ 'ਚ ਇਕ ਵੱਡਾ ਮੁਕਾਮ ਹਾਸਲ ਕੀਤਾ ਸੀ। ਉਨ੍ਹਾਂ ਨੇ 'ਦੀਵਾਨਾ', 'ਬਲਵਾਨ', 'ਦਿਲ ਹੀ ਤੋ ਹੈ' ਅਤੇ 'ਰੰਗ' ਵਰਗੀਆਂ ਕਈ ਹਿੱਟ ਫਿਲਮਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਪਰ ਬਹੁਤ ਘੱਟ ਉਮਰ 'ਚ ਉਨ੍ਹਾਂ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ।

ਦਿਵਿਆ ਦੀ ਮੌਤ ਦੀ ਗੁੱਥੀ ਅੱਜ ਤੱਕ ਨਹੀਂ ਸੁਲਝ ਪਾਈ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਾਂ ਜੋ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਦੇਖੀਆਂ ਹੋਣਗੀਆਂ।

ਜਦੋਂ ਦਿਵਿਆ ਭਾਰਤੀ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ ਉਸ ਸਮੇਂ ਉਹ ਸਿਰਫ 14 ਸਾਲ ਦੀ ਸੀ। ਇਕ ਹੀ ਸਾਲ 'ਚ ਦਿਵਿਆ ਨੇ ਆਪਣੀ ਚੰਗੀ ਪਛਾਣ ਬਣਾ ਲਈ ਸੀ। ਆਪਣੇ ਛੋਟੇ ਜਿਹੇ ਕਰੀਅਰ 'ਚ ਉਨ੍ਹਾਂ ਨੇ 12 ਫਿਲਮਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਜ਼ਬਰਦਸਤ ਹਿੱਟ ਹੋਈਆਂ।

19 ਸਾਲ ਤੱਕ ਹੁੰਦੇ-ਹੁੰਦੇ ਦਿਵਿਆ ਇਕ ਸੁਪਰਸਟਾਰ ਬਣ ਚੁੱਕੀ ਸੀ। ਫਿਲਮ 'ਸ਼ੋਲਾ ਓਰ ਸ਼ਬਨਮ' ਦੀ ਸ਼ੂਟਿੰਗ ਦੌਰਾਨ ਦਿਵਿਆ ਦੀ ਗੋਵਿੰਦਾ ਨੇ ਨਿਰਦੇਸ਼ਕ-ਨਿਰਮਾਤਾ ਸਾਜਿਦ ਨਾਡਿਆਡਵਾਲਾ ਨਾਲ ਮੁਲਾਕਾਤ ਕਰਾਈ ਸੀ।

ਇਸ ਤੋਂ ਬਾਅਦ ਦਿਵਿਆ ਅਤੇ ਸਾਜਿਦ ਮਿਲਣ ਲੱਗੇ। ਦੋਵਾਂ ਵਿਚਾਲੇ ਪਿਆਰ ਹੋਇਆ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਦਿਵਿਆ ਨੇ ਸਾਜਿਦ ਲਈ ਇਸਲਾਮ ਧਰਮ ਕਬੂਲਿਆ ਅਤੇ 10 ਮਈ 1992 ਨੂੰ ਵਿਆਹ ਕਰ ਲਿਆ।

ਵਿਆਹ ਦੇ ਸਿਰਫ 11 ਮਹੀਨੇ ਬਾਅਦ ਹੀ ਦਿਵਿਆ ਦੀ ਅਪਾਰਟਮੈਂਟ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਿਸ ਸਮੇਂ ਦਿਵਿਆ ਭਾਰਤੀ ਦੀ ਮੌਤ ਹੋਈ। ਉਹ ਆਪਣੇ ਪਤੀ ਸਾਜਿਦ ਨਾਡਿਆਡਵਾਲਾ ਨਾਲ ਸੀ।


