ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸਾਜਿਦ ਨਾਡੀਆਡਵਾਲਾ 51 ਸਾਲ ਦੇ ਹੋ ਗਏ ਹਨ। ਫਿਲਮੀ ਕੈਰੀਅਰ ਤੋਂ ਜ਼ਿਆਦਾ ਹਮੇਸ਼ਾ ਉਹ ਸਾਜਿਦ ਆਪਣੀ ਨਿੱਜੀ ਜਿੰਦਗੀ ਕਾਰਨ ਚਰਚਾ 'ਚ ਰਹੇ। ਉਨ੍ਹਾਂ ਦਾ ਵਿਆਹ ਦਿਵਿਆ ਭਾਰਤੀ ਨਾਲ ਹੋਇਆ ਸੀ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਵਿਆਹ ਤੋਂ ਬਾਅਦ 11 ਮਹੀਨਿਆ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਦਿੱਤਾ ਇੰਟਰਵਿਊ 'ਚ ਸਾਜਿਦ ਨੇ ਦੱਸਿਆ ਕਿ ਦਿਵਿਆ ਨੇ ਜਲਦੀ 'ਚ ਵਿਆਹ ਕਰਨ ਦਾ ਫੈਸਲਾ ਕੀਤਾ ਸੀ।
ਲਗਭਗ 16 ਸਾਲ ਦੀ ਉਮਰ 'ਚ ਸਾਜਿਦ ਨਾਡੀਆਡਵਾਲਾ ਨਾਲ ਦਿਵਿਆ ਭਾਰਤੀ ਦੀ ਪਹਿਲੀ ਮੁਲਾਕਾਤ ਹੋਈ। 1990 'ਚ ਜਦੋ ਫਿਲਮੀ ਸਿਟੀ 'ਚ ਗੋਵਿੰਦਾ ਅਤੇ ਦਿਵਿਆ ਫਿਲਮ 'ਸ਼ੋਲਾ ਔਰ ਸ਼ਬਨਮ' ਦੀ ਸ਼ੂਟਿੰਗ ਕਰ ਰਹੇ ਸਨ। ਉਸ ਸਮੇਂ ਸਾਜਿਦ ਆਪਣੇ ਦੋਸਤ ਗੋਵਿੰਦਾ ਨਾਲ ਮਿਲਣ ਸੈੱਟ 'ਤੇ ਗਏ ਸਨ। ਗੋਵਿੰਦਾ ਨੇ ਹੀ ਦੋਵਾਂ ਨੂੰ ਪਹਿਲੀ ਵਾਰ ਮਿਲਵਾਇਆ ਸੀ। ਫਿਰ ਦੇਖਦੇ ਹੀ ਦੇਖਦੇ ਰੋਜਾਨਾ ਸਾਜਿਦ ਸੈੱਟ 'ਤੇ ਆਉਣ ਲੱਗੇ ਉਨ੍ਹਾਂ ਪਿਆਰ ਪਰਵਾਨ ਚੱੜਿਆਂ। ਇਕ ਇੰਟਰਵਿਊ 'ਚ ਸਾਜਿਦ ਨੇ ਦੱਸਿਆ ਬੇਹੱਦ ਪਰੇਸ਼ਾਨ ਸੀ। ਇਨ੍ਹਾਂ ਸਾਰੀਆਂ ਅਫਵਾਹਾਂ ਦਾ ਮੂੰਹਤੋੜ ਜਵਾਬ ਦੇਣ ਲਈ ਵਿਆਹ ਕਰਨਾ ਚਾਹੁੰਦੀ ਸੀ।
ਧਰਮ ਬਦਲ ਕੇ ਚੁੱਪਚਾਪ ਹੋਈ ਵਿਆਹ
20 ਮਈ, 1992 ਨੂੰ ਹੇਅਰ ਡ੍ਰੇਸਰ ਸੰਧਿਆ ਅਤੇ ਉਨ੍ਹਾਂ ਦੇ ਪਤੀ ਦੀ ਮੌਜ਼ੂਦਗੀ 'ਚ ਦਿਵਿਆ-ਸਾਜਿਦ ਨੇ ਵਿਆਹ ਕੀਤਾ ਸੀ। ਸਾਜਿਦ ਨੇ ਵਰਸੋਵਾ ਸਥਿਤ ਤੁਲਸੀ ਅਪਾਰਟਮੈਂਟ 'ਚ ਕਾਜੀ ਨੇ ਉਨ੍ਹਾਂ ਦਾ ਨਿਕਾਹ ਕਰਵਾਇਆ। ਦਿਵਿਆ ਨੇ ਇਸਲਾਮ ਕਬੂਲਿਆ ਅਤੇ ਆਪਣਾ ਨਾਂ ਬਦਲ ਕੇ 'ਸਨਾ' ਰੱਖਿਆ। ਸਾਜਿਦ ਨੇ ਇਕ ਇੰਟਰਵਿਊ 'ਚ ਦੱਸਿਆ ਸੀ, ''ਅਸੀਂ ਵਿਆਹ ਦੀ ਗੱਲ ਲੁਕਾਈ ਸੀ ਕਿਉਂਕਿ ਦਿਵਿਆ ਨੇ ਕੈਰੀਅਰ ਦਾਅ 'ਤੇ ਲੱਗਿਆ ਸੀ। ਇਹ ਗੱਲ ਬਾਹਰ ਨਿਕਲੀ ਤਾਂ ਪ੍ਰੋਡਿਊਸਰ ਡਰ ਜਾਂਦੇ ਸਨ। ਇਸ ਨਾਲ ਉਲਟ ਮੈਨੂੰ ਲੱਗਦਾ ਸੀ ਕਿ ਅਸੀਂ ਇਹ ਗੱਲ ਅਜੇ ਜ਼ਾਹਿਰ ਨਹੀਂ ਕਰਨੀ ਸੀ। ਦਿਵਿਆ ਹਮੇਸ਼ਾ ਨਾਲ ਆਪਣੀ ਜ਼ਿੰਦਗੀ ਦੀ ਗੱਲਾਂ ਸਭ ਨੂੰ ਦੱਸਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਬਾਰ-ਬਾਰ ਮਨਾ ਕਰਦਾ ਸੀ। ਸ਼ਾਇਦ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।