ਮੁੰਬਈ— ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਰੀ ਦਿਵਿਆ ਦੱਤਾ ਦਾ ਕਹਿਣਾ ਹੈ ਕਿ, ਬਤੌਰ ਲੇਖਿਕਾ ਦੇ ਇਕ ਨਵੀਂ ਸ਼ੁਰੂਆਤ ਕਰਨ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ। ਉਨ੍ਹਾਂ ਦੀ ਕਿਤਾਬ 'ਮੀ ਐਂਡ ਮਾਂ' ਨੂੰ ਬੀਤੇ ਦਿਨੀਂ ਮੁੰਬਈ 'ਚ ਲਾਂਚ ਕੀਤਾ ਗਿਆ ਹੈ। ਦਿਵਿਆ ਦੱਤਾ ਦੀ ਇਸ ਕਿਤਾਬ ਨੂੰ ਬੁੱਕ ਲਾਂਚ ਕਰਨ ਲਈ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਬਿੱਗ ਬੀ ਤੋਂ ਇਲਾਵਾ ਕਈ ਹੋਰ ਫਿਲਮੀ ਹਸਤੀਆਂ ਵੀ ਇਸ ਮੌਕੇ 'ਤੇ ਨਜ਼ਰ ਆਈਆਂ। ਇਸ ਲਾਂਚ ਮੌਕੇ 'ਤੇ ਜੂਹੀ ਚਾਵਲਾ, ਸੋਨਾਲੀ ਬੇਂਦਰੇ ਸਮੇਤ ਕਈ ਹੋਰ ਹਸਤੀਆਂ ਵੀ ਨਜ਼ਰ ਆਇਆ। ਉਥੇ ਹੀ ਅਨੂਪ ਜਲੋਟਾ, ਗੀਤਕਾਰ ਸਮੀਰ, ਅਦਾਕਾਰ ਯਸ਼ਪਾਲ ਸ਼ਰਮਾ, ਅਤੁਲ ਕੁਲਕਰਨੀ, ਤਨਵੀ ਆਜ਼ਮੀ ਵੀ ਈਵੈਂਟ 'ਚ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ, ਦਿਵਿਆ ਦੱਤਾ ਦੀ ਇਹ ਕਿਤਾਬ 'ਮੀ ਐਂਡ ਮਾਂ' ਉਸ ਦੇ ਅਤੇ ਉਸ ਦੀ ਮਾਂ ਦੇ ਜੀਵਨ 'ਤੇ ਆਧਾਰਿਤ ਹੈ। ਅਰਪਣਾ ਸਿੰਘ ਦੇ ਨਿਰਦੇਸ਼ਨ ਹੇਠ ਬਣੀ 'ਇਰਾਦਾ' ਫਿਲਮ ਹੈ। ਵਿਦਿਆ ਦੱਤਾ ਦੀ ਆਉਣ ਵਾਲੀ ਫਿਲਮ 'ਇਰਾਦਾ' 17 ਫਰਵਰੀ 2017 ਨੂੰ ਰਿਲੀਜ਼ ਹੋਵੇਗੀ।