FacebookTwitterg+Mail

17 ਸਾਲ ਦੀ ਉਮਰ 'ਚ ਕੀਤੀ ਅਭਿਨੈ ਦੀ ਸ਼ੁਰੂਆਤ, ਇੰਝ ਮਿਲੀ ਇੰਡਸਟਰੀ 'ਚ ਪਛਾਣ

divya dutta
25 September, 2018 04:45:23 PM

ਮੁੰਬਈ (ਬਿਊਰੋ)— ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਅਦਾਕਾਰਾ ਦਿਵਿਆ ਦੱਤਾ ਨੇ ਜਦੋਂ 17 ਸਾਲ ਦੀ ਉਮਰ 'ਚ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਤਾਂ ਉਸ ਨੂੰ ਛੋਟੇ ਕਿਰਦਾਰ ਹੀ ਮਿਲੇ ਪਰ ਉਸ ਨੇ ਹਿੰਮਤ ਨਹੀਂ ਛੱਡੀ ਅਤੇ ਉਨ੍ਹਾਂ ਕਿਰਦਾਰਾਂ ਨੂੰ ਇੰਨਾ ਬਾਖੂਬੀ ਨਿਭਾਇਆ ਕਿ ਸਿਨੇਮਾ ਦੇ ਦਿਗੱਜ ਉਸ ਨੂੰ ਆਪਣੀਆਂ ਫਿਲਮਾਂ 'ਚ ਲੈਣ ਲਈ ਮਜ਼ਬੂਰ ਹੋ ਗਏ।

Punjabi Bollywood Tadka
ਦਿਵਿਆ ਦਾ ਜਨਮ ਲੁਧਿਆਣਾ ਸ਼ਹਿਰ 'ਚ 25 ਸਤੰਬਰ, 1977 ਨੂੰ ਹੋਇਆ ਸੀ। 7 ਸਾਲ ਦੀ ਉਮਰ 'ਚ ਹੀ ਦਿਵਿਆ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਡਾਕਟਰ ਨਲਿਨੀ ਦੱਤਾ ਨੇ ਉਸ ਦਾ ਤੇ ਉਸ ਦੇ ਭਰਾ ਦਾ ਖਿਆਲ ਰੱਖਿਆ। ਸ਼ਾਇਦ ਇਹ ਵਜ੍ਹਾ ਹੈ ਕਿ ਦਿਵਿਆ ਆਪਣੀ ਮਾਂ ਦੇ ਬਹੁਤ ਕਰੀਬ ਹੈ। ਉਹ ਉਨ੍ਹਾਂ ਲਈ ਇਕ ਕਿਤਾਬ ਵੀ ਲਿਖ ਚੁੱਕੀ ਹੈ ਜਿਸ ਦਾ ਨਾਂ ਹੈ 'ਮੀ ਐਂਡ ਮਾਂ'।

Punjabi Bollywood Tadka
ਦਿਵਿਆ ਨੇ ਪੰਜਾਬੀ ਵਿਗਿਆਪਨਾਂ ਰਾਹੀਂ ਮਾਡਲਿੰਗ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਸ ਨੂੰ ਪਹਿਲੀ ਹਿੰਦੀ ਫਿਲਮ 'ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ' ਮਿਲੀ ਪਰ ਦਿਵਿਆ ਨੂੰ ਸਲਮਾਨ ਦੀ ਫਿਲਮ 'ਵੀਰਗਤੀ' ਨਾਲ ਪਛਾਣ ਮਿਲੀ। ਇਸ ਤੋਂ ਬਾਅਦ ਉਸ ਨੂੰ ਪੰਜਾਬੀ ਫਿਲਮ 'ਸ਼ਹੀਦ ਏ ਮੁਹੱਬਤ' 'ਚ ਜੀਨਤ ਦਾ ਮੁੱਖ ਕਿਰਦਾਰ ਮਿਲਿਆ। ਆਪਣੇ ਇਸ ਕਿਰਦਾਰ ਨੂੰ ਦਿਵਿਆ ਨੇ ਬਾਖੂਬੀ ਨਿਭਾਇਆ, ਜੋ ਪ੍ਰਸ਼ੰਸਕਾਂ ਵਲੋਂ ਖੂਬ ਸਰਾਹਿਆ ਗਿਆ।

Punjabi Bollywood Tadka
ਦਿਵਿਆ ਹਿੰਦੀ, ਪੰਜਾਬੀ ਦੇ ਨਾਲ-ਨਾਲ ਨੇਪਾਲੀ ਅਤੇ ਮਲਿਆਲਮ ਭਾਸ਼ਾ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 'ਦਿੱਲੀ 6', 'ਵੀਰ-ਜ਼ਾਰਾ', 'ਸੁਰ' ਅਤੇ 'ਵੈਲਕਮ ਟੂ ਸੱਜਨਪੁਰ' ਵਰਗੀਆਂ ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਅ ਚੁੱਕੀ ਹੈ। ਦਿਵਿਆ ਦੀ ਨਿੱਜੀ ਜ਼ਿੰਦਗੀ ਉਸ ਦੇ ਫਿਲਮੀ ਕਰੀਅਰ ਵਾਂਗ ਚੁਣੌਤੀਆਂ ਭਰੀ ਰਹੀ ਹੈ। ਦਿਵਿਆ ਨੇ ਸਾਲ 2005 'ਚ ਲੈਫਟੀਨੇਂਟ ਕਮਾਂਡਰ ਸੰਦੀਪ ਸ਼ੇਰਗਿਲ ਨਾਲ ਵਿਆਹ ਕੀਤਾ ਪਰ ਇਹ ਸਿਰਫ ਕੁਝ ਮਹੀਨਿਆਂ 'ਚ ਹੀ ਟੁੱਟ ਗਿਆ।

Punjabi Bollywood Tadka

ਫਿਲਹਾਲ 44 ਸਾਲ ਦੀ ਉਮਰ 'ਚ ਦਿਵਿਆ ਮਨੋਰੰਜਨ ਜਗਤ ਚ ਪੂਰੀ ਤਰ੍ਹਾਂ ਐਕਟਿਵ ਹੈ ਅਤੇ ਦਮਦਾਰ ਕਿਰਦਾਰ ਨਿਭਾਅ ਰਹੀ ਹੈ। ਹਾਲ ਹੀ 'ਚ ਨੰਦਿਤਾ ਦਾਸ ਦੀ ਫਿਲਮ 'ਮੰਟੋ' 'ਚ ਉਸ ਨੇ ਇਕ ਅਹਿਮ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਉਹ ਕਈ ਸ਼ਾਰਟ ਫਿਲਮਾਂ 'ਚ ਕੰਮ ਕਰ ਰਹੀ ਹੈ। ਉਸ ਦੀ ਸ਼ਾਰਟ ਫਿਲਮ 'ਪਲੱਸ ਮਾਈਨਸ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

Punjabi Bollywood Tadka


Tags: Divya Dutta Birthday Veergati Veer Zaara Shaheed E Azam Bollywood Actress

Edited By

Kapil Kumar

Kapil Kumar is News Editor at Jagbani.