FacebookTwitterg+Mail

ਕੀ 9 ਸਤੰਬਰ ਨੂੰ ਗੁਰਦਾਸ ਮਾਨ ਨਾਲ 'ਤੇਰੀ ਅੰਮ੍ਰਿਤਾ' ਦਾ ਪ੍ਰੀਮੀਆਰ ਕਰ ਸਕੇਗੀ ਦਿਵਿਆ?

divya dutta and gurdas maan
01 September, 2018 12:17:46 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਐਕਟਰ ਓਮਪੁਰੀ ਦੀ ਪਤਨੀ ਨੰਦਿਤਾ ਨੇ ਅਦਾਕਾਰਾ ਦਿਵਿਆ ਦੱਤਾ, ਜਾਵੇਦ ਸਿੱਦੀਕੀ ਅਤੇ ਅਮਰੀਕ ਗਿੱਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਹੈ ਇਕ ਪਲੇਅ ਨਾਲ ਜੁੜਿਆ। 'ਤੇਰੀ ਅੰਮ੍ਰਿਤਾ' ਨਾਂ ਦੇ ਪੰਜਾਬੀ ਪਲੇਅ ਦੇ ਕਾਪੀਰਾਈਟ ਦੇ ਅਧਿਕਾਰ ਮਸ਼ਹੂਰ ਐਕਟਰ ਓਮਪੁਰੀ ਦੀ ਕੰਪਨੀ ਕੋਲ ਹੈ। ਦਿਵਿਆ ਦੱਤਾ ਇਸ ਪਲੇਅ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਇਸ ਦੇ ਅਧਿਕਾਰ ਖਰੀਦਣਾ ਚਾਹੁੰਦੀ ਸੀ ਪਰ ਗੱਲ ਨਾ ਬਣੀ।

Om Puri And Divya Dutta

ਹੁਣ ਦਿਵਿਆ ਬਿਨਾਂ ਸਹਿਮਤੀ ਦੇ ਹੀ ਅੱਗੇ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਗੁਰਦਾਸ ਮਾਨ ਨਾਲ ਇਸ ਦਾ ਪ੍ਰੀਮੀਅਰ 9 ਸਤੰਬਰ ਨੂੰ ਮੁੰਬਈ 'ਚ ਰੱਖਿਆ ਹੈ। ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਨੰਦਿਤਾ ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ। 'ਤੇਰੀ ਅੰਮ੍ਰਿਤਾ' ਨੂੰ ਦਿਵਿਆ ਓਮਪੁਰੀ ਨਾਲ ਕਰ ਚੁੱਕੀ ਹੈ। ਹੁਣ ਉਹ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਇਸ ਪੰਜਾਬੀ ਪਲੇਅ ਦਾ ਪਹਿਲਾਂ ਅਡੈਪਟੇਡ ਪ੍ਰੀਮੀਅਰ ਸਾਲ 1992 'ਚ ਹੋਇਆ ਸੀ।

Ter Aatma

ਇਸ ਦਾ ਮੰਚਨ 20 ਸਾਲ ਤੋਂ ਹੋ ਰਿਹਾ ਹੈ। ਸ਼ਬਾਨਾ ਆਜ਼ਮੀ ਅਤੇ ਫਾਰੂਖ ਸ਼ੇਖ ਵੀ ਇਸ ਨੂੰ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਦਿਵਿਆ ਦਾ 9 ਸਤੰਬਰ ਨੂੰ ਹੋਣ ਵਾਲਾ ਪਲੇਅ ਸੰਭਵ ਹੋਵੇਗਾ ਜਾਂ ਫਿਰ ਇਹ ਕਾਨੂੰਨੀ ਮਾਮਲੇ 'ਚ ਫਸ ਜਾਵੇਗਾ।

Image result for Divya Dutta and Gurdas Maan

ਦਰਅਸਲ ਨੰਦਿਤਾ ਅਤੇ ਦਿਵਿਆ ਕਾਪੀਰਾਈਟ ਨਾਲ ਜੁੜੀਆਂ ਕੁਝ ਗੱਲਾਂ 'ਤੇ ਵੱਖਰੀ-ਵੱਖਰੀ ਰਾਏ ਹੈ। ਓਮਪੁਰੀ ਦੇ ਪਰਿਵਾਰ ਨੇ ਇਸ 'ਤੇ ਇਤਰਾਜ ਜਤਾਇਆ ਹੈ। ਦੱਸ ਦੇਈਏ ਕਿ ਓਮਪੁਰੀ ਦਾ ਪਿਛਲੇ ਸਾਲ ਜਨਵਰੀ 'ਚ ਦਿਹਾਂਤ ਹੋ ਗਿਆ ਸੀ।

a


Tags: Divya DuttaOm PuriPopular PlayTeri AmritaGurdas MaanNandita Puri

Edited By

Sunita

Sunita is News Editor at Jagbani.